ਕਰਵਾ ਚੌਥ ਦੇ ਦਿਨ ਦਿੱਲੀ, ਲੁਧਿਆਣਾ ਤੇ ਚੰਡੀਗੜ੍ਹ ਸਮੇਤ ਇਨ੍ਹਾਂ ਸ਼ਹਿਰਾਂ ‘ਚ ਜਾਣੋ ਚੰਦ ਨਿਕਲਣ ਦਾ ਸਮਾਂ

0
7512

ਨਵੀਂ ਦਿੱਲੀ | ਕਰਵਾ ਚੌਥ ਇਕ ਅਜਿਹਾ ਤਿਉਹਾਰ ਹੈ, ਜਿਸ ਵਿੱਚ ਵਿਵਾਹਿਤ ਔਰਤਾਂ ਆਪਣੇ ਪਤੀ ਦੀ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਜੇਕਰ ਤੁਸੀਂ ਕਰਵਾ ਚੌਥ ਵਾਲੇ ਦਿਨ ਚੰਦ ਨਿਕਲਣ ਦਾ ਸਮਾਂ ਲੱਭ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਪੋਸਟ ’ਚ ਦਿੱਲੀ, ਗੁਰੂਗ੍ਰਾਮ, ਅੰਬਾਲਾ, ਲੁਧਿਆਣਾ ਤੇ ਚੰਡੀਗੜ੍ਹ ’ਚ ਚੰਦ ਨਿਕਲਣ ਦੇ ਸਮੇਂ ਬਾਰੇ ਦੱਸਾਂਗੇ।

ਸਾਰੇ ਸ਼ਹਿਰਾਂ ’ਚ ਚੰਦ ਨਿਕਲਣ ਦਾ ਸਮਾਂ ਅਲੱਗ-ਅਲੱਗ ਹੋਵੇਗਾ। ਇਹ ਪੋਸਟ ਤੁਹਾਨੂੰ 24 ਅਕਤੂਬਰ ਨੂੰ ਦਿੱਲੀ, ਗੁਰੂਗ੍ਰਾਮ, ਅੰਬਾਲਾ, ਲੁਧਿਆਣਾ ਤੇ ਚੰਡੀਗੜ੍ਹ ’ਚ ਕਰਵਾ ਚੌਥ ਮੌਕੇ ਚੰਦ ਨਿਕਲਣ ਦੇ ਸਮੇਂ ਬਾਰੇ ਜਾਣਕਾਰੀ ਦੇਵੇਗੀ।

Timeanddate.com ਅਨੁਸਾਰ 24 ਅਕਤੂਬਰ ਨੂੰ ਦਿੱਲੀ ’ਚ ਚੰਦ ਨਿਕਲਣ ਦਾ ਸਮਾਂ ਰਾਤ 8.07 ਵਜੇ ਹੈ, ਗੁਰੂਗ੍ਰਾਮ ’ਚ 8.08 ਵਜੇ, ਜਦਕਿ ਅੰਬਾਲਾ ਤੇ ਅੰਮ੍ਰਿਤਸਰ ’ਚ ਰਾਤ ਕਰੀਬ 8.10 ਵਜੇ ਹੈ। ਲੁਧਿਆਣਾ ’ਚ ਚੰਦ ਨਿਕਲਣ ਦਾ ਸਮਾਂ ਅਸਥਾਈ ਰੂਪ ਨਾਲ 8.07 ਵਜੇ ਦੇ ਆਸ-ਪਾਸ ਹੋਵੇਗਾ, ਜਦਕਿ ਚੰਡੀਗੜ੍ਹ ’ਚ 8.04 ਵਜੇ ਹੋਵੇਗਾ।