ਜਲੰਧਰ . ਜ਼ਿਲ੍ਹੇ ਦੀ ਕੋਰੋਨਾ ਅਪਡੇਟ ਦੇ ਨਾਲ ਹੋਰ ਖਬਰਾਂ ਹੇਠਾਂ ਦਿੱਤੀਆਂ ਗਈਆਂ ਹਨ।
ਭਾਰਗੋ ਕੈਂਪ ਦੇ ਇਕ ਵਿਅਕਤੀ ਤੋਂ 13 ਲੋਕਾਂ ਸਮੇਤ 25 ਨੂੰ ਹੋਇਆ ਕੋਰੋਨਾ
ਕੱਲ੍ਹ ਜਲੰਧਰ ਵਿਚ ਕੋਰੋਨਾ ਦੇ 25 ਨਵੇਂ ਮਾਮਲੇ ਸਾਹਮਣੇ ਆਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਗੋਂ ਕੈਂਪ ਦੀ ਬੱਬੂ ਬਾਬਾ ਵਾਲੀ ਗਲੀ ਵਿਚ ਇਕ ਵਿਅਕਤੀ ਤੋਂ 13 ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗ ਗਈ ਤੇ ਅਵਤਾਰ ਨਗਰ ਵਿਚ 1 ਪਰਿਵਾਰ ਦੇ 4 ਮੈਂਬਰ ਕੋਰੋਨਾ ਦੀ ਚਪੇਟ ਆ ਗਏ। ਕੱਲ੍ਹ ਆਏ ਮਾਮਲਿਆਂ ਵਿਚ 6 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਹਨਾਂ ਮਾਮਲਿਆਂ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 675 ਹੋ ਗਈ ਹੈ ਤੇ ਐਕਟਿਵ ਕੇਸ 385 ਦੇ ਕਰੀਬ ਹਨ। ਕੋਰੋਨਾ ਕਾਰਨ ਹੋਈਆਂ ਮੌਤਾਂ 19 ਹਨ।
ਡੀਏਵੀ ਯੂਨੀਵਰਸਟੀ, ਡੀਏਵੀ ਕਾਲਜ ਤੇ ਡੇਵਿਏਟ ਵਿਚ ਬਣਨਗੇ ਕੋਵਿਡ ਸੈਂਟਰ
ਜਲੰਧਰ ਚ ਕੋਰੋਨਾ ਦੇ ਕੇਸ ਜੇਕਰ ਜਿਆਦਾ ਵੱਧਦੇ ਹਨ ਤਾਂ ਡੀਏਵੀ ਯੂਨੀਵਰਸਟੀ, ਡੀਏਵੀ ਕਾਲਜ ਤੇ ਡੇਵਿਏਟ ਇੰਸਟੀਟਿਊਟ ਵਿਚ ਜਿਲਾ ਪ੍ਰਸ਼ਾਸਨ ਕੋਵਿਡ ਕੇਅਰ ਸੈਂਟਰ ਬਣਾਵੇਗਾ। ਡਿਪਟੀ ਕਮਿਸ਼ਨਰ ਨੇ ਤਿੰਨਾਂ ਕੈਂਪਸ ਦਾ ਦੌਰਾ ਕਰਕੇ ਉੱਥੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡੀਸੀ ਘਨਸ਼ਿਆਮ ਥੌਰੀ ਨੇ ਦੱਸਿਆ- ਅਸੀਂ ਪੂਰਾ ਪਲਾਨ ਬਣਾ ਰੱਖਿਆ ਹੈ। ਭਵਿਖ ਵਿੱਚ ਕੋਰੋਨਾ ਦੇ ਕੇਸ ਵੱਧ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਇਥੇ ਕੋਵਿਡ ਕੇਅਰ ਸੈਂਟਰ ਬਣਾ ਦਿਆਂਗੇ।
ਸੀਬੀਐਸਈ ਨੇ 10ਵੀ, 12 ਵੀਂ ਦੀਆਂ ਪ੍ਰੀਖਿਆਵਾ ਕੀਤੀਆਂ ਰੱਦ
ਸੀਬੀਐੱਸਈ ਬੋਰਡ ਨੇ 10ਵੀਂ ਤੇ 12ਵੀਂ ਦੀਆਂ ਬਾਕੀ ਬਚੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਬੱਚਿਆਂ ਨੇ ਬੋਰਡ ਦਾ ਧੰਨਵਾਦ ਕੀਤਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਜੇਕਰ ਡਾਕਟਰਾਂ ਨੂੰ ਪੀਪੀਈ ਕਿੱਟਾਂ ਪਹਿਣਨ ਕਰਕੇ ਕੋਰੋਨਾ ਦੀ ਲਾਗ ਲੱਗ ਰਹੀਂ ਹੈ ਤਾਂ ਬੱਚਿਆਂ ਨੂੰ ਵੀ ਖਤਰਾ ਹੈ। ਪੇਪਰ ਦੇਣ ਲਈ ਅਲੱਗ-ਅੱਲਗ ਥਾਵਾਂ ਤੋਂ ਸਟੂਡੈਂਟਸ ਨੇ ਆਉਣਾ ਸੀ ਜਿਸ ਨਾਲ ਖਤਰਾ ਹੋਰ ਵੱਧ ਜਾਂਦਾ ਹੈ। ਬੋਰਡ ਨੇ ਇਹ ਚੰਗਾ ਫੈਸਲਾ ਲਿਆ ਹੈ।
ਚੁਗਿੱਟੀ ਵਿਚ ਬਣੇਗਾ ਸਿਟੀ ਦਾ ਸਭ ਤੋਂ ਵੱਡਾ ਪਾਰਕ
ਚੁਗਿੱਟੀ ਵਿਚ ਸਿਟੀ ਦਾ ਸਭ ਤੋਂ ਵੱਡਾ ਪਾਰਕ ਬਣਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪਾਵਰਕੌਮ ਨੇ ਕਰੀਬ 111 ਏਕੜ ਜ਼ਮੀਨ ਸਮਾਰਟ ਸਿਟੀ ਨੂੰ ਹੈਂਡਓਵਰ ਕਰ ਦਿੱਤੀ ਹੈ। ਇਸ ਜਗ੍ਹਾ ਤੇ ਝੁੱਗੀਆਂ ਝੋਪੜੀਆਂ ਬਣੀਆਂ ਹਨ। ਸੈਕੜੇ ਲੋਕ ਰਹਿੰਦੇ ਹਨ। ਪ੍ਰਸ਼ਾਸਨ ਜਲਦ ਇਸ ਥਾਂ ਨੂੰ ਖਾਲੀ ਕਰਵਾ ਕੇ ਇੱਥੇ ਪਾਰਕ ਦਾ ਕੰਮ ਸ਼ੁਰੂ ਕਰਵਾਵੇਗਾ।
ਕਮਲ ਹਸਪਤਾਲ ਦੀ ਡਾ ਕਮਲ ਦਾ ਇਲਜਾਮ- ਪੁਲਿਸ ਮੇਰੀ ਸ਼ਿਕਾਇਤ ‘ਤੇ ਨਹੀਂ ਲੈ ਰਹੀ ਐਕਸ਼ਨ
ਕਮਲ ਹਸਪਤਾਲ ਦੇ ਡਾਕਟਰ ਪਤੀ-ਪਤਨੀ ਦਾ ਵਿਵਾਦ ਅੱਗੇ ਵੱਧਦਾ ਹੀ ਜਾ ਰਿਹਾ ਹੈ। ਡਾ . ਕਮਲ ਨੇ ਪੁਲਿਸ ਤੇ ਆਰੋਪ ਲਗਾਉਂਦਿਆ ਕਿਹਾ ਕਿ ਪੁਲਿਸ ਮੇਰੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਦੱਸ ਦਈਏ ਕੀ ਕਿਸ਼ਨਪੁਰਾ ਨੇੜੇ ਸਥਿਤ ਕਮਲ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ਦੀ ਦੀਵਾਰ ਢਾਉਣ ਨੂੰ ਲੈ ਕੇ ਡਾ. ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ ਸੀ। ਮਾਮਲਾ ਜਿਆਦਾ ਵੱਧਣ ਕਰਕੇ ਪੁਲਿਸ ਕੋਲ ਪਹੁੰਚਿਆ ਹੈ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)
ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ‘ਤੇ
• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।