ਬੁਢਲਾਡਾ ‘ਚ ਕਰਿਆਨੇ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, 8 ਲੱਖ ਦਾ ਨੁਕਸਾਨ, ਨਹੀਂ ਲੱਗਾ ਕਾਰਨਾਂ ਦਾ ਪਤਾ

0
884

ਮਾਨਸਾ | ਇਥੇ ਅੱਗ ਦੀ ਘਟਨਾ ਵਾਪਰ ਗਈ ਹੈ। ਬੁਢਲਾਡਾ ਹਲਕੇ ਦੇ ਪਿੰਡ ਰੱਲੀ ’ਚ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਹੋਣ ਦੀ ਖ਼ਬਰ ਹੈ। ਰਾਤ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਮੌਕੇ ‘ਤੇ ਲੋਕਾਂ ਵੱਲੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ ਕੀਤੀ ਗਈ ਪਰ ਉਦੋਂ ਤੱਕ ਇਹ ਅੱਗ ਨਾਲ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਦੁਕਾਨਦਾਰ ਸੁਭਾਸ਼ ਚੰਦ ਦਾ ਕਹਿਣਾ ਹੈ ਕਿ ਜਦੋਂ ਬੁਢਲਾਡੇ ਆਏ ਤਾਂ ਉਦੋਂ ਤੱਕ ਸਾਰਾ ਕੁੱਝ ਸੜ ਚੁੱਕਿਆ ਸੀ। ਉਸ ਦਾ 8 ਲੱਖ ਦੇ ਕਰੀਬ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਲਈ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਨੁਕਸਾਨ ਦਾ ਕੋਈ ਮੁਆਵਜ਼ਾ ਦਿੱਤਾ ਜਾਵੇ। ਗੁਰਤੇਜ ਸਿੰਘ ਨੂੰ ਰਾਤ ਢਾਈ ਕੁ ਵਜੇ ਪਤਾ ਲੱਗਾ ਅਤੇ ਮੌਕੇ ’ਤੇ ਪਹੁੰਚੇ ਤੇ ਇਸ ਨੂੰ ਬੁਝਾਉਣਾ ਸ਼ੁਰੂ ਕੀਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਪਤਾ ਲੱਗਣ ’ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।