ਫਿਰੋਜ਼ਪੁਰ : ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌ.ਤ, 3 ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ

0
11750

ਫਿਰੋਜ਼ਪੁਰ, 25 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਮੱਲਾਂਵਾਲਾ ਦੀ ਇਕ ਔਰਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਪਛਾਣ 40 ਸਾਲ ਦੀ ਕੁਲਵੰਤ ਕੌਰ ਪਤਨੀ ਰਣਜੀਤ ਵਜੋਂ ਹੋਈ ਹੈ। ਔਰਤ ਪਿਛਲੇ 6 ਸਾਲਾਂ ਤੋਂ ਨਸ਼ੇ ਦੀ ਆਦੀ ਸੀ। ਇਸ ਦੇ ਪਤੀ ਦੀ 2 ਸਾਲ ਪਹਿਲਾਂ ਨਸ਼ੇ ਕਾਰਨ ਮੌਤ ਹੋ ਗਈ ਸੀ। ਰਣਜੀਤ ਕੌਰ ਦੀਆਂ 2 ਧੀਆਂ ਅਤੇ ਇਕ ਪੁੱਤਰ ਸੀ। ਇਕ ਧੀ 18 ਸਾਲ ਦੀ ਸ਼ਾਦੀਸ਼ੁਦਾ ਅਤੇ ਇਕ ਧੀ 11 ਸਾਲ ਦੀ ਅਤੇ ਇਕ ਪੁੱਤਰ ਦੀ ਉਮਰ 16 ਸਾਲ ਹੈ।

ਮ੍ਰਿਤਕਾ ਦੇ ਪੁੱਤਰ ਨੇ ਦੱਸਿਆ ਕਿ ਮੇਰੀ ਮਾਂ ਲੋਕਾਂ ਦੇ ਖੇਤਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਅਸੀਂ ਦੋਵੇਂ ਭੈਣ-ਭਰਾ ਲੋਕਾਂ ਦੇ ਘਰਾਂ ਵਿਚ ਮਿਹਨਤ ਕਰਕੇ ਪੇਟ ਭਰਦੇ ਹਾਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਇਸ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਸਕੇ।