ਫਿਰੋਜ਼ਪੁਰ : ਪਤੀ ਬੱਚਿਆਂ ਸਣੇ ਮਨੀਲਾ ਤੋਂ ਆਇਆ ਸੀ ਪਿੰਡ, ਪਿੱਛੋਂ ਫਾਈਨਾਂਸ ਦਾ ਕੰਮ ਸੰਭਾਲ ਰਹੀ ਪਤਨੀ ਦਾ ਕਤਲ, ਮਾਰੀਆਂ ਕਈ ਗੋਲ਼ੀਆਂ

0
905

ਜੀਰਾ| ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਅਧੀਨ ਆਉਂਦੇ ਢੰਡੀਆਂ ਦੀ ਇਕ ਔਰਤ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਢੰਡੀਆਂ ਇਲਾਕੇ ਵਿਚ ਸੋਗ ਦੀ ਲਹਿਰ ਹੈ।


ਜਾਣਕਾਰੀ ਅਨੁਸਾਰ ਜਗਨਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਦੋਵੇਂ ਜਣੇ ਬੱਚਿਆਂ ਸਣੇ ਪਿਛਲੇ 14 ਸਾਲਾਂ ਤੋਂ ਫਿਲਪੀਨਜ਼ ਦੇ ਸ਼ਹਿਰ ਮਨੀਲਾ ਵਿਚ ਆਪਣਾ ਫਾਇਨਾਂਸ ਦਾ ਬਿਜ਼ਨੈੱਸ ਕਰਦੇ ਸਨ।

ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਢੰਡੀਆਂ ਵਿਚ ਆਪਣੇ ਬੱਚਿਆਂ ਸਣੇ ਆਏ ਹੋਏ ਸਨ ਕਿ ਪਿੱਛੋਂ ਮਨੀਲਾ ਵਿਚ ਰਹਿ ਕੇ ਉਨ੍ਹਾਂ ਦੀ ਪਤਨੀ ਫਾਇਨਾਂਸ ਦਾ ਕੰਮ ਸੰਭਾਲ ਰਹੀ ਸੀ ਕਿ ਖਬਰ ਆਈ ਕਿ ਲੰਘੇ ਕੱਲ੍ਹ ਉਸਦੀ ਦੁਕਾਨ ਉਤੇ ਆ ਕੇ ਬਾਈਕ ਸਵਾਰਾਂ ਵਲੋਂ ਗੋਲ਼ੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।