ਫਿਰੋਜ਼ਪੁਰ : ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਨ ਨਾਲ ਨੌਜਵਾਨ ਦੀ ਮੌਤ, ਪਰਿਵਾਰ ‘ਚ ਪਸਰਿਆ ਸੋਗ

0
121

ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਛਾਉਣੀ ਦੀ ਗਵਾਲ ਟੋਲੀ ਦੇ ਰਹਿਣ ਵਾਲੇ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਲਾਸ਼ ਨੂੰ ਗੋਤਾਖੋਰਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ। ਖਬਰ ਸੁਣਨ ਤੋਂ ਬਾਅਦ ਪਰਿਵਾਰ ‘ਚ ਸੋਗ ਪਸਰ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਦੋਸਤਾਂ ਨਾਲ ਨਹਿਰ ‘ਚ ਮੱਛੀਆਂ ਫੜਨ ਗਿਆ ਸੀ, ਇਸ ਦੌਰਾਨ ਉਹ ਤੇਜ਼ ਵਹਾਅ ਨਾਲ ਪਾਣੀ ਵਿਚ ਰੁੜ੍ਹ ਗਿਆ। ਮ੍ਰਿਤਕ ਦੀ ਪਛਾਣ ਵਿੱਕੀ ਵਜੋਂ ਹੋਈ ਹੈ।

Jaggi Vasudev | Can you predict death? - Telegraph India

ਦੂਜੇ ਪਾਸੇ ਮ੍ਰਿਤਕ ਵਿੱਕੀ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਵਿੱਕੀ ਜਿਨ੍ਹਾਂ ਦੋਸਤਾਂ ਨਾਲ ਨਹਿਰ ’ਤੇ ਮੱਛੀਆਂ ਫੜਨ ਗਿਆ ਸੀ, ਉਨ੍ਹਾਂ ਵਿਚੋਂ ਇਕ ਦੇ ਨਾਲ ਉਸ ਦਾ ਝਗੜਾ ਵੀ ਹੋਇਆ ਸੀ, ਜੇਕਰ ਕੋਈ ਵਿੱਕੀ ਦੀ ਮੌਤ ਲਈ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।