ਫ਼ਿਰੋਜ਼ਪੁਰ, 6 ਫਰਵਰੀ | ਪਿੰਡ ਝੌਂਕ ਹਰੀਹਰ ਦੇ ਇਕ ਸਰਕਾਰੀ ਗੋਦਾਮ ਵਿਚ ਠੇਕੇ ‘ਤੇ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਹਰਮੇਜ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ 42 ਸਾਲ ਵਾਸੀ ਝੁੱਗੇ ਹਾਜਰਾ ਸਿੰਘ ਦੀ ਕੰਮ ਦੌਰਾਨ ਬੋਰੀਆਂ ਉਪਰ ਡਿੱਗਣ ਕਾਰਨ ਮੌਤ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਦੇ ਲੰਬੜਦਾਰ ਸਤਨਾਮ ਸਿੰਘ ਅਨੁਸਾਰ ਹਰਮੇਜ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਗਿਆ ਸੀ ਅਤੇ ਕੰਮ ਕਰਦੇ ਸਮੇਂ ਬੋਰੀਆਂ ਉਪਰ ਡਿੱਗ ਗਈਆਂ, ਜਿਸ ਤੋਂ ਬਾਅਦ ਉਸ ਦੇ ਸਾਥੀ ਮਜ਼ਦੂਰਾਂ ਨੇ ਬੋਰੀਆਂ ਹਟਾਈਆਂ, ਉਦੋਂ ਤੱਕ ਉਸ ਦਾ ਸਾਹ ਚੱਲ ਰਿਹਾ ਸੀ ਪਰ ਗੰਭੀਰ ਜ਼ਖਮੀ ਹੋਣ ਕਾਰਨ ਹਰਮੇਜ ਸਿੰਘ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਤਿੰਨ ਬੱਚੇ ਹਨ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।