ਫਿਰੋਜ਼ਪੁਰ : ਪੀਟਰ ਰੇਹੜਾ ਪਲਟਿਆ, ਸ਼ੋਕ ਸਭਾ ‘ਚ ਜਾ ਰਹੇ 4 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

0
1596

ਫਿਰੋਜਪੁਰ। ਫਿਰੋਜਪੁਰ ਵਿਚ ਐਤਵਾਰ ਨੂੰ ਇਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ 20 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਲਗਭਗ 30 ਲੋਕ ਪੀਟਰ ਰੇਹੜੇ ਉਤੇ ਸ਼ੋਕ ਸਭਾ ਵਿਚ ਹਿੱਸਾ ਲੈਣ ਜਾ ਰਹੇ ਸਨ। ਮਮਦੋਟ ਦੇ ਗਜਨੀਵਾਲਾ ਰੋਡ ਨੇੜੇ ਇਕ ਬਾਈਕ ਨੂੰ ਬਚਾਉਂਦੇ-ਬਚਾਉਂਦੇ ਪੀਟਰ ਰੇਹੜਾ ਪਲਟ ਗਿਆ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 20 ਲੋਕ ਜ਼ਖਮੀ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।