ਫਿਰੋਜ਼ਪੁਰ : ਭਿਆਨਕ ਕਾਰ ਹਾਦਸੇ ‘ਚ 3 ਨੌਜਵਾਨਾਂ ਦੀ ਮੌਕੇ ‘ਤੇ ਮੌ.ਤ, 2 ਗੰਭੀਰ

0
5410

ਫਿਰੋਜ਼ਪੁਰ, 16 ਫਰਵਰੀ | ਇਥੋਂ ਮੰਦਭਾਗੀ ਖਬਰ ਆਈ ਹੈ। ਦੇਰ ਰਾਤ ਭਿਆਨਕ ਹਾਦਸੇ ਵਿਚ 3 ਮੁੰਡਿਆਂ ਦੀ ਜਾਨ ਚਲੀ ਗਈ ਤੇ 2 ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ 5 ਨੌਜਵਾਨ ਪੇਪਰ ਦੇਣ ਲਈ ਫਾਰਮ ਭਰ ਕੇ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਇਨ੍ਹਾਂ ਨਾਲ ਹਾਦਸਾ ਵਾਪਰ ਗਿਆ। ਨੌਜਵਾਨਾਂ ਦੀ ਪਛਾਣ ਗੁਰਕੀਰਤ ਸਿੰਘ ਵਾਸੀ ਛੋਟੇਪੁਰ, ਜਗਰਾਜ ਸਿੰਘ, ਵੈਸ਼ਦੀਪ ਸਿੰਘ ਵਾਸੀ ਮੁਹੱਲਾ ਥੋਹ ਪੱਟੀ ਗੁਰਦਾਸਪੁਰ, ਅਰਸ਼ਦੀਪ ਚੰਦ ਵਾਸੀ ਜ਼ੀਰਾ ਆਲੋਵਾਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਜਦੋਂਕਿ ਗੁਰਮੁਨ ਸਿੰਘ ਵਾਸੀ ਗੁਰਦਾਸਪੁਰ, ਜੋਬਨ ਵਾਸੀ ਪਠਾਨਕੋਟ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

ਦੱਸ ਦਈਏ ਕਿ ਜਦੋਂ ਇਹ ਸਾਰੇ ਨੌਜਵਾਨ ਵਾਪਸ ਪਰਤਦਿਆਂ ਬਠਿੰਡਾ-ਅੰਮ੍ਰਿਤਸਰ ਹਾਈਵੇ ‘ਤੇ ਪਹੁੰਚੇ ਤਾਂ ਇਨ੍ਹਾਂ ਦੀ ਸਵਿਫਟ ਗੱਡੀ ਦਾ ਟਾਇਰ ਫਟ ਗਿਆ ਤੇ ਗੱਡੀ ਦੇ ਪਰਖੱਚੇ ਉਡ ਗਏ। ਕਾਰ ਬੇਕਾਬੂ ਹੋ ਕੇ ਇਕ ਪੈਲੇਸ ਦੀ ਦੀਵਾਰ ਨਾਲ ਟਕਰਾਅ ਕੇ ਪਲਟ ਗਈ, ਜਿਸ ਵਿਚ 3 ਦੀ ਮੌਤ ਹੋ ਗਈ ਤੇ 2 ਗੰਭੀਰ ਜ਼ਖਮੀ ਹੋ ਗਏ।