ਫਿਰੋਜਪੁਰ : ਨਸ਼ੇੜੀ ਪੁੱਤ ਨੇ ਕੁਹਾੜੀ ਮਾਰ-ਮਾਰ ਕੇ ਕੀਤਾ ਬੁੱਢੀ ਮਾਂ ਦਾ ਕਤਲ

0
1195

ਫਿਰੋਜਪੁਰ। ਫਿਰੋਜਪੁਰ ਦੇ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਦੇ ਪਿੰਡ ਸਰੂਪ ਸਿੰਘ ਵਾਲਾ ਵਿਚ ਨਸ਼ੇੜੀ ਪੁੱਤ ਨੇ ਕੁਹਾੜੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਨਸ਼ਾ ਕਰਨ ਦੇ ਬਾਅਦ ਉਹ ਹਮੇਸ਼ਾ ਆਪਣੀ ਮਾਂ ਨਾਲ ਕੁੱਟਮਾਰ ਕਰਦਾ ਸੀ। ਮੁਖਤਿਆਰ ਸਿੰਘ ਵਾਸੀ ਪਿੰਡ ਸਰੂਪ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸਦੀ ਭੈਣ ਲਾਲੋ ਬਾਈ (50) ਦਾ ਵਿਆਹ 26 ਸਾਲ ਪਹਿਲਾਂ ਦਲਬੀਰ ਸਿੰਘ ਵਾਸੀ ਬਸਤੀ ਸ਼ੇਰਾ ਸਿੰਘ ਥਾਣਾ ਜਲਾਲਾਬਾਦ, ਜਿਲ੍ਹਾ ਫਾਜਿਲਕਾ ਵਿਚ ਹੋਇਆ ਸੀ।

ਭੈਣ ਦੇ ਦੋ ਬੱਚੇ ਸਨ। ਬੇਟਾ ਸੰਦੀਪ ਸਿੰਘ ਤੇ ਬੇਟੀ ਆਸ਼ਾ ਰਾਣੀ। ਤਲਾਕ ਤੋਂ ਬਾਅਦ ਲਾਲੋ ਬਾਈ ਉਨ੍ਹਾਂ ਕੋਲ ਰਹਿਣ ਲੱਗ ਪਈ। ਸੰਦੀਪ ਬੁਰੀ ਸੰਗਤ ਵਿਚ ਪੈ ਗਿਆ ਸੀ ਤੇ ਨਸ਼ੇ ਕਰਨ ਲੱਗ ਪਿਆ ਸੀ। ਨਸ਼ਾ ਕਰਨ ਦੇ ਬਾਅਦ ਉਹ ਕਈ ਵਾਰ ਆਪਣੀ ਮਾਂ ਨਾਲ ਕੁੱਟਮਾਰ ਕਰਦਾ ਸੀ, ਕਿਉਂ ਕਿ ਉਹ ਨਸ਼ਾ ਕਰਨ ਤੋਂ ਰੋਕਦੀ ਸੀ।

15 ਜੁਲਾਈ ਨੂੰ ਸੰਦੀਪ ਨੇ ਨਸ਼ੇ ਵਿਚ ਟੁੰਨ ਹੋ ਕੇ ਆਪਣੀ ਮਾਂ ਨਾਲ ਕੁੱਟਮਾਰ ਕੀਤੀ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸੰਦੀਪ ਕੁਹਾੜੀ ਨਾਲ ਆਪਣੀ ਮਾਂ ਦੇ ਸਿਰ ਉਤੇ ਵਾਰ ਕਰ ਰਿਹਾ ਸੀ। ਅਸੀਂ ਜਾ ਕੇ ਛੁਡਵਾਇਆ ਤੇ ਲਾਲੋ ਬਾਈ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਹਸਪਤਾਲ ਰੈਫਰ ਕਰਵਾ ਦਿੱਤਾ। ਬੁੱਧਵਾਰ ਨੂੰ ਉਸਦੀ ਮੌਤ ਹੋ ਗਈ। ਸੰਦੀਪ ਉਦੋਂ ਤੋਂ ਗਾਇਬ ਹੈ।

ਉਧਰ ਥਾਣਾ ਮੁਖੀ ਮੁਤਾਬਿਕ ਆਰੋਪੀ ਸੰਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ।