ਫਿਰੋਜ਼ਪੁਰ। ਭੈਣ ਦੇ ਵਿਆਹ ਦਾ ਸਾਮਾਨ ਲੈਣ ਮੱਲਾਂ ਵਾਲਾ ਬਾਜ਼ਾਰ ਆਏ ਭਰਾ ਨੂੰ ਕੀ ਪਤਾ ਸੀ ਕਿ ਅੱਜ ਮੈਂ ਭੈਣ ਦੇ ਵਿਆਹ ਦਾ ਸਾਮਾਨ ਨਹੀਂ ਬਲਕਿ ਆਪਣੀ ਧੀ ਦੀ ਲਾਸ਼ ਲੈ ਕੇ ਘਰ ਆਵਾਂਗਾ। ਕੁਝ ਇਸ ਤਰ੍ਹਾਂ ਦੀ ਹੀ ਘਟਨਾ ਮੱਲਾਂ ਵਾਲਾ ਦੇ ਬਾਜ਼ਾਰ ’ਚ ਵਾਪਰੀ ਹੈ।
ਬਸਤੀ ਮਾਨੇਵਾਲੀ ਦਾਖਲੀ ਮੱਲੂ ਵਲੀਏ ਵਾਲਾ ਦਾ ਸਰਵਣ ਸਿੰਘ ਆਪਣੀ ਭੈਣ ਦੇ ਵਿਆਹ ਦਾ ਸਾਮਾਨ ਲੈਣ ਲਈ ਸ਼ੁੱਕਰਵਾਰ ਸ਼ਾਮ ਮੱਲਾਂ ਵਾਲਾ ਬਾਜ਼ਾਰ ’ਚ ਆਪਣੇ ਪਰਿਵਾਰ ਨਾਲ ਆਇਆ। ਜਦੋਂ ਪਰਿਵਾਰ ਵਾਲੇ ਕੱਪੜੇ ਦੀ ਦੁਕਾਨ ਤੋਂ ਵਿਆਹ ਦੇ ਕੱਪੜੇ ਲੈ ਰਹੇ ਸੀ ਤਾਂ ਲੜਕੀ ਨਵਰਾਜ ਕੌਰ (ਢਾਈ ਸਾਲ) ਦੁਕਾਨ ਤੋਂ ਬਾਹਰ ਨਿਕਲ ਗਈ ਅਤੇ ਬਾਹਰ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਗੰਦੇ ਨਾਲੇ ’ਚ ਡਿੱਗ ਪਈ।
ਮ੍ਰਿਤਕ ਬੱਚੀ ਦੇ ਪਿਤਾ ਸਰਵਣ ਸਿੰਘ ਦਾ ਕਹਿਣਾ ਹੈ ਕਿ ਅਸੀਂ ਕਾਫੀ ਸਮਾਂ ਲੱਭਿਆ ਅਤੇ ਫਿਰ ਪਤਾ ਲੱਗਾ ਕਿ ਬੱਚੀ ਗੰਦੇ ਨਾਲੇ ’ਚ ਡਿੱਗ ਪਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।