ਫ਼ਿਰੋਜ਼ਪੁਰ : ਮੇਲੇ ‘ਚ ਝੂਲਾ ਟੁੱਟਣ ਮਗਰੋਂ ਵਾਪਰੇ ਹਾਦਸੇ ਪਿੱਛੋਂ ਮਾਲਿਕ ਹੋਇਆ ਫਰਾਰ

0
729

ਫਿਰੋਜ਼ਪੁਰ, 15 ਅਕਤੂਬਰ | ਫ਼ਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡ ਦੁਲਚੀਕੇ ਵਿਚ ਇਕ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਝੂਲੇ ਦੇ ਟੁੱਟਣ ਕਾਰਨ ਵਾਪਰਿਆ। ਫਿਰੋਜ਼ਪੁਰ ‘ਚ ਟੁੱਟਿਆ ਝੂਲਾ, ਰੱਸੀ ਗਲ਼ੇ ‘ਚ ਫਸਣ ਕਾਰਨ 2 ਬੱਚਿਆਂ ਦੀ ਮੌਤ, ਇਕ ਜ਼ਖ਼ਮੀ; ਮਾਲਕ ਫ਼ਰਾਰ

ਜਾਣਕਾਰੀ ਅਨੁਸਾਰ ਪਿੰਡ ਦੁਲਚੀਕੇ ਵਿਚ ਲੱਗੇ ਮੇਲੇ ਵਿਚ ਝੂਲੇ ’ਤੇ ਝੂਲਦੇ ਸਮੇਂ 3 ਬੱਚਿਆਂ ਦੇ ਗਲੇ ਵਿਚ ਟੁੱਟੀ ਰੱਸੀ ਫਸ ਗਈ। ਇਸ ਕਾਰਨ ਤਿੰਨੋਂ ਬੱਚੇ ਹੇਠਾਂ ਡਿੱਗ ਗਏ। ਤਿੰਨੋਂ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਤੋਂ ਹੀ ਝੂਲੇ ਦਾ ਮਾਲਕ ਮੌਕੇ ਤੋਂ ਫਰਾਰ ਹੈ।

ਇਸ ਘਟਨਾ ਵਿਚ 2 ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇਕ ਮ੍ਰਿਤਕ ਬੱਚੇ ਦੀ ਪਛਾਣ ਅਮਨਦੀਪ (15) ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੂਵਾਲਾ ਵਜੋਂ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਆਂਦਾ ਗਿਆ ਹੈ।

ਫ਼ਿਰੋਜ਼ਪੁਰ ‘ਚ ਵੱਡਾ ਹਾਦਸਾ, ਮੇਲੇ ‘ਚ ਝੂਲੇ ਦੀ ਟੁੱਟੀ ਰੱਸੀ, ਤਿੰਨ ਬੱਚੇ ਡਿੱਗੇ, ਦੋ ਦੀ ਹੋਈ ਮੌ.ਤ