ਫਿਰੋਜ਼ਪੁਰ : ਦੜਾ-ਸੱਟਾ ਲਗਾਉਣ ਲਈ ਮਜਬੂਰ ਕਰਨ ‘ਤੇ ਵਿਅਕਤੀ ਨੇ ਦਿੱਤੀ ਜਾਨ

0
964

ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਕਸਬਾ ਮੁੱਦਕੀ ਵਿਖੇ ਇਕ ਵਿਅਕਤੀ ਨੂੰ ਦੜਾ-ਸੱਟਾ ਲਾਉਣ ਲਈ ਮਜਬੂਰ ਕਰਨ ‘ਤੇ ਉਕਤ ਵਿਅਕਤੀ ਵੱਲੋਂ ਜਾਨ ਦੇ ਦਿੱਤੀ ਗਈ। ਥਾਣਾ ਘੱਲਖੁਰਦ ਪੁਲਿਸ ਨੇ ਇਕ ਵਿਅਕਤੀ ਖਿਲਾਫ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੂਜਾ ਰਾਣੀ ਪਤਨੀ ਦਰਸ਼ਨ ਲਾਲ ਵਾਸੀ ਮੁੱਦਕੀ ਨੇ ਦੱਸਿਆ ਕਿ ਉਸ ਦਾ ਪਤੀ ਦਰਸ਼ਨ ਲਾਲ (43 ਸਾਲ) ਪੁੱਤਰ ਚਿਮਨ ਲਾਲ ਕੁਝ ਸਮਾਂ ਪਹਿਲਾਂ ਦੜਾ-ਸੱਟਾ ਲਗਾਉਣ ਦਾ ਕੰਮ ਕਰਦਾ ਸੀ ਪਰ ਹੁਣ ਉਹ ਇਹ ਕੰਮ ਨਹੀਂ ਕਰਦਾ। ਮੁਲਜ਼ਮ ਜਗਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਮੁੱਦਕੀ ਇਸ ਨੂੰ ਦੜਾ-ਸੱਟਾ ਲਗਾਉਣ ਦਾ ਕੰਮ ਸ਼ੁਰੂ ਕਰਨ ਲਈ ਮਜਬੂਰ ਕਰਦਾ ਸੀ।

ਦਰਸ਼ਨ ਲਾਲ ਵੱਲੋਂ ਮਨ੍ਹਾ ਕਰਨ ‘ਤੇ ਉਕਤ ਮੁਲਜ਼ਮ ਉਸਨੂੰ ਅਤੇ ਉਸਦੇ ਲੜਕੇ ‘ਤੇ ਚਿੱਟੇ ਦਾ ਪਰਚਾ ਪਾਉਣ ਦੀ ਧਮਕੀ ਦਿੰਦਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਗਿਆ ਹੈ।