ਗੋਇੰਦਵਾਲ| ਗੋਇੰਦਵਾਲ ਵਿੱਚ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਲਾਸ਼ਾਂ ਕੋਲ ਖੜ੍ਹ ਕੇ ਗੈਂਗਸਟਰ ਜਸ਼ਨ ਮਨਾ ਰਹੇ ਹਨ ਅਤੇ ਜੱਗੂ ਭਗਵਾਨਪੁਰੀਆ ਨੂੰ ਸ਼ਰੇਆਮ ਲਲਕਾਰਿਆ ਜਾ ਰਿਹਾ ਹੈ।
ਗੈਂਗਸਟਰ ਆਖ ਰਹੇ ਹਨ ਕਿ ਤੁਫ਼ਾਨ ਅਤੇ ਮੋਹਣਾ, ਦੋਵੇਂ ਠੋਕ ਦਿੱਤੇ। ਇਹ ਬਦਮਾਸ਼ੀ ਕਰਦੇ ਸੀ। ਆਹ ਪਏ ਨੇ ਦੋਵੇਂ, ਇਨ੍ਹਾਂ ਨੂੰ ਅਸੀਂ ਮਾਰਿਆ ਹੈ।
ਉਹ ਜੱਗੂ ਨੂੰ ਬਾਪ ਮੰਨਦੇ ਸਨ। ਦੱਸ ਦਈਏ ਕਿ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ।
ਗੈਂਗਵਾਰ ਵਿੱਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਮੌਤ ਹੋ ਗਈ ਸੀ ਅਤੇ ਤੀਜਾ ਗੈਂਗਸਟਰ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਬਠਿਡਾ ਜ਼ਖਮੀ ਹੋ ਗਿਆ ਸੀ। ਹੁਣ ਇਸ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਹੈ।
https://www.facebook.com/punjabibulletin/videos/593992858974533