ਫਾਜ਼ਿਲਕਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਵਿਅਕਤੀ ਨੇ ਪਤਨੀ ਨੂੰ ਕੁਹਾੜੀ ਨਾਲ ਮਾਰ ਦਿੱਤਾ। ਦੱਸ ਦਈਏ ਕਿ ਔਰਤ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ, ਜਿਸ ਕਾਰਨ ਉਸ ਦਾ ਪਤੀ ਨਾਰਾਜ਼ ਸੀ।
ਜਾਣਕਾਰੀ ਅਨੁਸਾਰ ਯੂਪੀ ਦੇ ਮੈਨਪੁਰੀ ਦਾ ਸ਼ਿਵ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਕਾਫੀ ਸਮੇਂ ਤੋਂ ਹਰਿਆਣਾ ਵਿਚ ਰਹਿ ਰਿਹਾ ਸੀ। ਸ਼ਿਵ ਦਾ ਵਿਆਹ 17 ਸਾਲ ਪਹਿਲਾਂ ਸ਼ਾਂਤੀ ਦੇਵੀ ਨਾਲ ਹੋਇਆ ਸੀ ਪਰ ਉਹ 2 ਮਾਰਚ ਨੂੰ ਹਰਿਆਣਾ ਦੇ ਰਹਿਣ ਵਾਲੇ ਵਿਜੇ ਨਾਂ ਦੇ ਨੌਜਵਾਨ ਨਾਲ ਫਰਾਰ ਹੋ ਗਈ ਸੀ।
ਕੁਝ ਦਿਨ ਪਹਿਲਾਂ ਹੀ ਉਸ ਦਾ ਭਰਾ ਪੰਚਾਇਤ ਕਰਵਾ ਕੇ ਉਸ ਨੂੰ ਵਾਪਸ ਲੈ ਆਇਆ। ਸੋਮਵਾਰ ਦੁਪਹਿਰ ਨੂੰ ਸ਼ਿਵ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਘਰ ‘ਚ ਰੱਖੀ ਕੁਹਾੜੀ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪੁਲਿਸ ਨੇ ਆਰੋਪੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ 4 ਬੱਚਿਆਂ ਦੀ ਮਾਂ ਸੀ।
ਉਸ ਨੇ ਖੁਦ ਐਂਬੂਲੈਂਸ ਬੁਲਾ ਕੇ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ, ਜਿਥੇ ਉਸ ਦੀ ਮੌਤ ਹੋ ਗਈ। ਸ਼ਿਵ ਨੇ ਕਿਹਾ ਕਿ ਉਸਨੂੰ ਆਪਣੀ ਪਤਨੀ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਕਿਉਂਕਿ ਉਸਨੇ ਉਸਦੇ ਪਰਿਵਾਰ ਨੂੰ ਬਦਨਾਮ ਕੀਤਾ ਸੀ।