ਅਬੋਹਰ/ਫਾਜ਼ਿਲਕਾ | ਖੂਹੀਆਂ ਸਰਵਰ ਤੋਂ ਪੰਜਕੋਸੀ ਜਾਂਦੀ ਨਹਿਰ ‘ਚੋਂ ਇਕ 3-4 ਸਾਲ ਦੇ ਬੱਚੇ ਦੀ ਲਾਸ਼ ਮਿਲੀ ਹੈ।
ASI ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਕੋਸੀ ਰੋਡ ‘ਤੇ ਨਹਿਰ ਪੁਲ ‘ਤੇ ਇਕ ਬੱਚੇ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ।
ਲਾਸ਼ ਦੀ ਪਛਾਣ ਲਈ ਅਬੋਹਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ‘ਤੇ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਡਲ ਨੇ ਆਪਣੇ ਬੱਚੇ ਦੀ ਸ਼ਨਾਖਤ ਕੀਤੀ ਕਿ ਇਹ ਉਸ ਦੀ ਬੇਟੇ ਅਭੀ ਦੀ ਲਾਸ਼ ਹੈ। ਅੱਗੇ ਦੀ ਜਾਂਚ ਜਾਰੀ ਹੈ।