ਹਿਮਾਚਲ ਚੋਣਾਂ ‘ਚ ਮੁੜ ਸਹੁਰਾ ਤੇ ਜਵਾਈ ਆਹਮੋ-ਸਾਹਮਣੇ, ਪਿਛਲੀ ਵਾਰ ਸਹੁਰੇ ਨੇ ਹਰਾਇਆ ਸੀ ਜਵਾਈ

0
420

ਚੰਡੀਗੜ੍ਹ/ਸੋਲਨ | ਹਿਮਾਚਲ ਦੀ ਸੋਲਨ ਸੀਟ ‘ਤੇ ਮੁੜ ਸਹੁਰਾ ਤੇ ਜਵਾਈ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਕਾਂਗਰਸ ਨੇ ਇਸ ਸੀਟ ਤੋਂ ਸਹੁਰਾ ਡਾ. ਧਨੀਰਾਮ ਸ਼ਾਂਡਿਲ ਨੂੰ ਟਿਕਟ ਦਿੱਤਾ ਹੈ। ਭਾਜਪਾ ਦੇ ਧਨੀਰਾਮ ਦੇ ਜਵਾਈ ਡਾ. ਰਾਜੇਸ਼ ਕਸ਼ਯਪ ਨੂੰ ਚੋਣ ਮੈਦਾਨ ‘ਚ ਖੜ੍ਹਾ ਕੀਤਾ ਹੈ। ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਸਹੁਰੇ ਨੇ ਜਵਾਈ ਨੂੰ 641 ਵੋਟਾਂ ਤੋਂ ਹਰਾਇਆ ਸੀ। ਇਸ ਵਾਰ ਵੀ ਮੁਕਾਬਲਾ ਦਿਲਚਸਪ ਹੋਣ ਦੀ ਉਮੀਦ ਹੈ।

ਸੋਲਨ ਸੀਟ ਤੋਂ ਜਵਾਈ ਅਤੇ ਸਹੁਰੇ ਨੇ ਕਾਗਜ਼ ਭਰ ਦਿੱਤੇ ਹਨ। ਕਾਂਗਰਸੀ ਕੈਂਡੀਡੇਟ ਧਨੀਰਾਮ ਸ਼ਾਂਡਿਲ ਨੇ ਕਿਹਾ ਕਿ ਅਸ਼ੀਰਵਾਦ ਲੋਕਾਂ ਨੇ ਦੇਣਾ ਹੈ। ਇਹ ਧਰਮਯੁੱਧ ਹੈ ਅਤੇ ਇਸ ਵਿੱਚ ਰਿਸ਼ਤੇਦਾਰੀ ਨਹੀਂ ਵੇਖੀ ਜਾਂਦੀ।

ਬੀਜੇਪੀ ਉਮੀਦਵਾਰ ਡਾ. ਰਾਜੇਸ਼ ਕਸ਼ਯਪ ਨੇ ਕਿਹਾ ਕਿ ਉਹ ਆਪਣੇ ਸਹੁਰੇ ਤੋਂ ਜਿੱਤ ਦਾ ਅਸ਼ੀਰਵਾਦ ਲੈ ਚੋਣ ਮੈਦਾਨ ‘ਚ ਨਿਤਰਣਗੇ। ਜਿੱਤ ਦਾ ਅਸ਼ੀਰਵਾਦ ਸਹੁਰੇ ਤੋਂ ਹੀ ਲਿਆ ਜਾਵੇਗਾ।