ਕਪੂਰਥਲਾ ‘ਚ ਪਿਓ ਬਣਿਆ ਹੈਵਾਨ : ਧੀ ਨਾਲ ਕਰਦਾ ਰਿਹਾ ਜਬਰ-ਜ਼ਨਾਹ; ਬਾਹਰ ਗੱਲ ਦੱਸਣ ‘ਤੇ ਮਾਂ ਸਮੇਤ ਮਾਰਨ ਦੀ ਦਿੰਦਾ ਸੀ ਧਮਕੀ

0
1082

ਕਪੂਰਥਲਾ, 26 ਨਵੰਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਫਗਵਾੜਾ ‘ਚ ਪਿਤਾ ਹੀ ਆਪਣੀ 11 ਸਾਲ ਦੀ ਧੀ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਮੁਲਜ਼ਮ ਪਿਤਾ ਨੇ ਉਸ ਨੂੰ ਧਮਕੀ ਦੇ ਰੱਖੀ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਉਹ ਉਸ ਦੀ ਮਾਂ ਨੂੰ ਵੀ ਜ਼ਹਿਰ ਦੇ ਕੇ ਮਾਰ ਦੇਵੇਗਾ। ਇਹ ਗੱਲ ਵਿਦਿਆਰਥਣ ਨੇ ਸਕੂਲ ਵਿਚ ਦੱਸੀ, ਜਿਸ ਤੋਂ ਬਾਅਦ ਮਾਂ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ। ਮਾਂ ਦੀ ਸ਼ਿਕਾਇਤ ‘ਤੇ ਫਗਵਾੜਾ ਸਿਟੀ ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ  ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕੋਰਟ ਕੰਪਲੈਕਸ ਨੇੜੇ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ 21 ਨਵੰਬਰ ਨੂੰ ਉਸ ਨੂੰ ਲੜਕੀ ਦੇ ਸਕੂਲ ‘ਚ ਬੁਲਾਇਆ ਗਿਆ ਸੀ। ਜਦੋਂ ਉਹ ਸਕੂਲ ਪਹੁੰਚੀ ਤਾਂ ਉਸ ਦੀ ਧੀ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਿੰਦਰ ਪਾਲ ਉਰਫ਼ ਅਬਦੁਲ ਰਹਿਮਾਨ ਸਕੂਲ ਤੋਂ ਘਰ ਆਉਣ ਤੋਂ ਬਾਅਦ ਜਦੋਂ ਉਹ ਕੰਮ ‘ਤੇ ਜਾਂਦੀ ਸੀ ਤਾਂ ਉਸ ਨਾਲ ਗਲਤ ਕੰਮ ਕਰਦਾ ਹੈ।

ਇਹ ਸਿਲਸਿਲਾ ਲਗਭਗ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਹੈ। ਔਰਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਫਗਵਾੜਾ ਸਿਟੀ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਜਾਂਚ ਅਧਿਕਾਰੀ ਇੰਸਪੈਕਟਰ ਊਸ਼ਾ ਰਾਣੀ ਨੇ ਕੀਤੀ।