ਖੇਤੀ ਕਾਨੂੰਨਾਂ ਖਿਲਾਫ ਹੁਸ਼ਿਆਰਪੁਰ ‘ਚ ਪਿਓ-ਪੁੱਤ ਸਲਫਾਸ ਖਾ ਕੇ ਜਾਨ ਦਿੱਤੀ, ਪੜ੍ਹੋ ਸੁਸਾਇਡ ਨੋਟ ਵਿੱਚ ਕੀ-ਕੀ ਲਿੱਖਿਆ

0
25313

ਹੁਸ਼ਿਆਰਪੁਰ | ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਦਾ ਰੋਹ ਸਰਕਾਰ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹੱਟਦੀ ਨਜ਼ਰ ਨਹੀਂ ਆ ਰਹੀ।

ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੇ ਪਿੰਡ ਮੱਦੀਪੁਰ ਵਿੱਚ ਪਿਓ-ਪੁੱਤ ਨੇ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ।

ਜਾਣਕਾਰੀ ਮੁਤਾਬਿਕ ਜਗਤਾਰ ਸਿੰਘ ਦੀ ਉਮਰ 70 ਅਤੇ ਉਸ ਦੇ ਪੁੱਤ ਦੀ ਉਮਰ ਕਰੀਬ 45 ਸਾਲ ਦੀ ਸੀ। ਦੋਹਾਂ ਨੇ ਸਲਫਾਸ ਖਾ ਕੇ ਜਾਨ ਦੇ ਦਿੱਤੀ।