ਫਤਿਹਗੜ੍ਹ ਸਾਹਿਬ : ਬੱਚਿਆਂ ਦੀ ਲੜਾਈ ‘ਚ ਪੁੱਤ ਨੂੰ ਛੁਡਾਉਣ ਗਏ ਪਿਤਾ ਦਾ ਨਿਹੰਗ ਸਿੰਘ ਨੇ ਵੱਢਿਆ ਗੁੱਟ, ਹਾਲਤ ਗੰਭੀਰ

0
1502

ਫਤਿਹਗੜ੍ਹ ਸਾਹਿਬ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਫਤਿਹਗੜ੍ਹ ਸਾਹਿਬ ਦੇ ਅਮਲੋਹ ਕਸਬੇ ‘ਚ ਵਿਦਿਆਰਥੀਆਂ ਵਿਚਾਲੇ ਹੋਈ ਝੜਪ ‘ਚ ਇਕ ਨਿਹੰਗ ਨੇ ਤਲਵਾਰ ਨਾਲ ਇਕ ਵਿਅਕਤੀ ਦਾ ਗੁੱਟ ਵੱਢ ਦਿਤਾ। ਨਿਹੰਗ ਸਿੰਘ ਨੇ ਇੰਨੀ ਜ਼ੋਰ ਨਾਲ ਹਮਲਾ ਕੀਤਾ ਕਿ ਉਕਤ ਵਿਅਕਤੀ ਦਾ ਪੂਰਾ ਗੁੱਟ ਬਾਂਹ ਤੋਂ ਵੱਖ ਹੋ ਗਿਆ। ਜ਼ਖ਼ਮੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਮਲੋਹ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ। ਦੂਜੇ ਪਾਸੇ ਪੁਲਿਸ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਉਸ ਨੇ ਆਉਂਦਿਆਂ ਹੀ ਤਲਵਾਰ ਕੱਢ ਲਈ ਅਤੇ ਵਿਅਕਤੀ ਦੀ ਬਾਂਹ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਦੀ ਕਾਰ ਵਿਚ ਇਕ ਪਿਸਤੌਲ ਵੀ ਪਿਆ ਸੀ। ਜ਼ਖ਼ਮੀ ਦੇ ਭਰਾ ਮਨਵੀਰ ਸਿੰਘ ਅਨੁਸਾਰ ਬੱਚਿਆਂ ਦੀ ਆਪਸੀ ਲੜਾਈ ਚੱਲ ਰਹੀ ਹੈ। ਇਸ ਕਾਰਨ ਉਸ ਦੇ ਭਤੀਜੇ ਨੂੰ ਘੇਰ ਕੇ ਕੁੱਟਿਆ ਜਾ ਰਿਹਾ ਸੀ। ਜਦੋਂ ਉਸ ਨੇ ਆ ਕੇ ਆਪਣੇ ਭਤੀਜੇ ਨੂੰ ਬਚਾਇਆ ਤਾਂ ਨਿਹੰਗ ਨੇ ਆ ਕੇ ਉਸ ਦੇ ਭਰਾ ਬਲਜੀਤ ‘ਤੇ ਹਮਲਾ ਕਰ ਦਿੱਤਾ। ਅਮਲੋਹ ਦੇ ਡੀਐਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਜ਼ਖ਼ਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਨਿਹੰਗ ਗੁਰਵਿੰਦਰ ਸਿੰਘ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ।

ਹਮਲਾਵਰ ਨਿਹੰਗ ਗੁਰਵਿੰਦਰ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਲੋਹ ਦੇ ਪਿੰਡ ਚਹਿਲਾਂ ਵਾਸੀ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਆਪਣੇ ਦੋਸਤਾਂ ਨਾਲ ਬਾਜ਼ਾਰ ਆਇਆ ਹੋਇਆ ਸੀ। ਉਸ ਨੂੰ ਉਸ ਦੇ ਲੜਕੇ ਦਾ ਫੋਨ ਆਇਆ ਕਿ ਉਸ ਦੇ ਆਲੇ-ਦੁਆਲੇ ਕੁਝ ਨੌਜਵਾਨ ਖੜ੍ਹੇ ਹਨ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਹਨ। ਉਸ ਨੇ ਆਪਣੇ ਬੇਟੇ ਨੂੰ ਦੁਕਾਨ ਦੇ ਅੰਦਰ ਲੁਕਣ ਲਈ ਕਿਹਾ। ਜਿਵੇਂ ਹੀ ਉਹ ਆਪਣੇ ਭਰਾ ਮਨਵੀਰ ਸਿੰਘ ਸਮੇਤ ਮੌਕੇ ‘ਤੇ ਪਹੁੰਚਿਆ ਤਾਂ ਇਸੇ ਦੌਰਾਨ ਇਕ ਬੱਚੇ ਦਾ ਪਿਤਾ ਗੁਰਵਿੰਦਰ ਸਿੰਘ ਜੋ ਕਿ ਪਿੰਡ ਖਨੀਆਂ ਦਾ ਰਹਿਣ ਵਾਲਾ ਹੈ, ਵੀ ਉਥੇ ਆ ਗਿਆ।