ਫ਼ਤਿਹਗੜ੍ਹ ਸਾਹਿਬ, 3 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਖਾਨਪੁਰ ਵਿਖੇ ਵਧਾਈ ਮੰਗਣ ਨੂੰ ਲੈ ਕੇ ਕਿੰਨਰਾਂ ਦੇ ਇਕ ਧੜੇ ਵੱਲੋਂ ਦੂਜੇ ਧੜੇ ਦੇ ਕਿੰਨਰਾਂ ਦੀ ਕੁੱਟਮਾਰ ਕੀਤੀ ਗਈ। ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਜ਼ੇਰੇ ਇਲਾਜ ਸੀਰਤ ਮਹੰਤ 25 ਸਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਡੇਰਾ ਸੀਲਾ ਮਹੰਤ ਦੀ ਮੁਖੀ ਕੁਲਰਾ ਮਹੰਤ ਦੀ ਚੇਲੀ ਹੈ ਤੇ 7 ਹੋਰ ਕਿੰਨਰਾਂ ਸਣੇ ਉਹ ਡੇਰੇ ’ਚ ਹੀ ਰਹਿੰਦੇ ਹਨ ਤੇ ਵਿਆਹਾਂ ਵਿਚ ਬੱਚੇ ਦੇ ਜਨਮ ਦੀ ਵਧਾਈ ਲੈਣ ਲਈ ਪਿੰਡਾਂ ਤੇ ਸ਼ਹਿਰਾਂ ’ਚ ਜਾਂਦੇ ਰਹਿੰਦੇ ਹਨ ਤੇ ਕੱਲ੍ਹ ਉਹ ਜਦੋਂ ਆਪਣੇ ਸਾਥੀਆਂ ਨਾਲ ਮੁੰਡੇ ਦੇ ਵਿਆਹ ਦੀ ਵਧਾਈ ਲੈਣ ਲਈ ਪਿੰਡ ਖਾਨਪੁਰ ਗਏ ਤਾਂ 10 ਕਿੰਨਰਾਂ, 3-4 ਅਣਪਛਾਤੇ ਕਿੰਨਰਾਂ ਅਤੇ ਮੁੰਡਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਪਿੱਛੇ ਹੀ ਪਿੰਡ ਖਾਨਪੁਰ ਪਹੁੰਚ ਗਏ ਜਿਨ੍ਹਾਂ ਨਾਲ ਤਕਰਾਰ ਹੋ ਗਿਆ।
ਸੀਰਤ ਮਹੰਤ ਨੇ ਦੱਸਿਆ ਕਿ ਉਹ ਜਦੋਂ ਵਧਾਈ ਲੈਣ ਲਈ ਰਣਜੀਤ ਸਿੰਘ ਨਾਮਕ ਵਿਅਕਤੀ ਦੇ ਘਰ ਅੰਦਰ ਗਏ ਤਾਂ ਸਾਥੀਆਂ ਸਮੇਤ ਉਥੇ ਪਹੁੰਚੇ ਸਲਮਾ ਮਹੰਤ ਨੇ ਕਾਰ ’ਚੋਂ ਲੋਹੇ ਦੀ ਰਾਡ ਕੱਢ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸਦੇ ਸਿਰ ’ਚ ਮਾਰੀ ਤੇ ਜਦੋਂ ਉਸਦੇ ਸਾਥੀਆਂ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸਲਮਾ ਮਹੰਤ ਅਤੇ ਉਸ ਨਾਲ ਆਏ ਕਿੰਨਰਾਂ ਅਤੇ ਮੁੰਡਿਆਂ ਨੇ ਉਸਦੇ ਸਾਥੀਆਂ ਦੀ ਵੀ ਕੁੱਟਮਾਰ ਕੀਤੀ। ਉਸ ਦੇ ਬਿਆਨਾਂ ’ਤੇ ਇਨ੍ਹਾਂ ਸਾਰੇ ਆਰੋਪੀਆਂ ‘ਤੇ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।