ਦੂਜੇ ਟੈਸਟ ਤੋਂ ਪਹਿਲਾਂ ਸਾਊਥ ਅਫਰੀਕਾ ਟੀਮ ‘ਚੋਂ ਤੇਜ਼ ਗੇਂਦਬਾਜ਼ ਕੋਏਟਜ਼ੀ ਬਾਹਰ, ਜਾਣੋ ਵਜ੍ਹਾ

0
1254

ਨਵੀਂ ਦਿੱਲੀ, 30 ਦਸੰਬਰ | ਦੂਜੇ ਟੈਸਟ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਟੀਮ ਦੇ ਕਪਤਾਨ ਤੇਂਬਾ ਬਾਵੁਮਾ ਪੈਰ ‘ਚ ਖਿਚਾਅ ਕਾਰਨ ਟੀਮ ਤੋਂ ਬਾਹਰ ਹੋ ਗਏ ਸਨ।

ਦੱਖਣੀ ਅਫਰੀਕੀ ਕ੍ਰਿਕਟ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। CSA ਨੇ ਦੱਸਿਆ ਕਿ ਕੋਏਟਜ਼ੀ ਦੇ ਪੈਲਵਿਕ ‘ਚ ਸੋਜ ਹੈ। ਉਨ੍ਹਾਂ ਨੂੰ ਇਹ ਸਮੱਸਿਆ ਪਹਿਲੇ ਟੈਸਟ ਮੈਚ ਦੌਰਾਨ ਹੋਈ ਸੀ ਪਰ ਦੂਜੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਹਿਲੇ ਟੈਸਟ ਮੈਚ ‘ਚ ਕੋਏਟਜ਼ੀ ਨੇ 16 ਓਵਰ ਸੁੱਟੇ ਸਨ। ਇਸ ਦੌਰਾਨ 74 ਦੌੜਾਂ ਖਰਚ ਕੀਤੀਆਂ। ਮੁਹੰਮਦ ਸਿਰਾਜ ਦੀ ਵਿਕਟ ਵੀ ਲਈ।

ਕੋਏਟਜ਼ੀ ਦੇ ਬਾਹਰ ਹੋਣ ਨਾਲ ਦੱਖਣੀ ਅਫਰੀਕਾ ਦੂਜੇ ਟੈਸਟ ਲਈ ਲੁੰਗੀ ਐਨਗਿਡੀ ਨੂੰ ਟੀਮ ‘ਚ ਸ਼ਾਮਲ ਕਰ ਸਕਦਾ ਹੈ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ 3 ਜਨਵਰੀ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਪਹਿਲੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਦੱਖਣੀ ਅਫਰੀਕਾ ਲਈ ਡੀਨ ਐਲਗਰ ਨੇ 185 ਦੌੜਾਂ ਦੀ ਪਾਰੀ ਖੇਡੀ ਜਦਕਿ ਮਾਰਕੋ ਜੈਨਸਨ ਨੇ ਅਜੇਤੂ 84 ਦੌੜਾਂ ਬਣਾਈਆਂ।