ਜਲੰਧਰ/ਫਗਵਾੜਾ/ਲੁਧਿਆਣਾ | ਬਿਜਲੀ ਸਪਲਾਈ ਬਹਾਲ ਨਾ ਹੋਣ ਤੋਂ ਪ੍ਰੇਸ਼ਾਨ ਭਾਰਤੀ ਕਿਸਾਨ ਯੂਨੀਅਨ ਵੱਲੋਂ ਕਈ ਥਾਵਾਂ ‘ਤੇ ਅੱਜ ਹਾਈਵੇ ਜਾਮ ਕਰ ਦਿੱਤੇ ਗਏ।
ਕਿਸਾਨਾਂ ਵੱਲੋਂ ਫਗਵਾੜਾ ਹਾਈਵੇ ‘ਤੇ ਧਰਨਾ ਦੇਣ ਕਾਰਨ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਪੂਰਾ ਨਹੀਂ ਕੀਤਾ।
ਫਗਵਾੜਾ ‘ਚ ਧਰਨੇ ਕਾਰਣ ਜਲੰਧਰ-ਲੁਧਿਆਣਾ ਹਾਈਵੇ ਅਤੇ ਕਈ ਹੋਰ ਥਾਈਂ ਲੰਬੇ ਜਾਮ ਲੱਗ ਗਏ। ਨੈਸ਼ਨਲ ਹਾਈਵੇ ਟ੍ਰੈਫਿਕ ਨੂੰ ਦੂਜੇ ਰੂਟਾਂ ‘ਤੇ ਪਾਇਆ ਜਾ ਰਿਹਾ ਹੈ।