ਟੋਲ ਪਰਚੀਆਂ ਕਰਕੇ ਭਿੜੀਆਂ ਕਿਸਾਨ ਜੱਥੇਬੰਦੀਆਂ, ਕੱਢੀਆਂ ਗਾਲ੍ਹਾਂ, ਇਕ-ਦੂਜੇ ਵਿਰੁੱਧ ਕਰਨਗੀਆਂ ਸੰਘਰਸ਼

0
2081

ਬਰਨਾਲਾ (ਕਮਲਜੀਤ ਸੰਧੂ) | ਟੌਲ ਪਰਚੀ ਨੂੰ ਟੌਲ ਪਲਾਜ਼ਾ ਤੇ ਦੋਵੇਂ ਕਿਸਾਨ ਜੱਥੇਬੰਦੀਆਂ ਦਾ ਅਲੱਗ ਅਲੱਗ ਚੱਲ ਰਿਹਾ ਸੀ ਧਰਨਾ। ਇੱਕ ਜੱਥੇਬੰਦੀ ਵਲੋਂ ਟੌਲ ਤੋਂ ਲੰਘ ਰਹੇ ਗੱਡੀਆਂ ਟਰੱਕਾਂ ਵਾਲਿਆਂ ਦੀ ਪਰਚੀ ਕਮੇਟੀ ਜਾ ਰਹੀ ਸੀ, ਜਿਸਨੂੰ ਦੂਜੀ ਜੱਥੇਬੰਦੀ ਵਲੋਂ ਗੁੰਡਾ ਟੈਕਸ ਆਖਦੇ ਹੋਏ ਆਪਣੇ ਸਪੀਕਰ ਤੋਂ ਬੰਦ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚ ਵਿਵਾਦ ਖੜਾ ਹੋ ਗਿਆ।

ਧਰਨੇ ਦੌਰਾਨ ਦੋਵੇਂ ਜੱਥੇਬੰਦੀਆਂ ਦੇ ਆਗੂਆਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਖਿੱਚੋਤਾਣ ਵਿਚ ਇੱਕ ਕਿਸਾਨ ਦੀ ਪੱਗ ਲੱਥ ਗਈ।

ਇਸ ਸਬੰਧੀ ਸਵੇਰੇ ਦੋਵੇਂ ਕਿਸਾਨ ਜੱਥੇਬੰਦੀਆਂ ਵਲੋਂ ਇੱਕ ਦੂਜੇ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਟੌਲ ਪਲਾਜ਼ਾ ਤੇ ਦੋਵੇਂ ਜੱਥੇਬੰਦੀਆਂ ਨੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।