ਕਿਸਾਨਾਂ ਨੇ ਜਲੰਧਰ ‘ਚ ਕਈ ਥਾਵਾਂ ‘ਤੇ ਨੈਸ਼ਨਲ ਹਾਈਵੇ ਕੀਤਾ ਜਾਮ, ਪੜ੍ਹੋ ਕਿੱਥੇ-ਕਿੱਥੇ ਰਸਤੇ ਹੋਏ ਬੰਦ

0
1613

ਜਲੰਧਰ | ਗੰਨੇ ਦੇ ਮੁੱਲ ਵਿੱਚ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਸ਼ੁੱਕਰਵਾਰ ਸਵੇਰੇ ਤੋਂ ਹੀ ਜਲੰਧਰ-ਦਿੱਲੀ ਹਾਈਵੇ ਨੂੰ ਕਈ ਥਾਵਾਂ ਉੱਤੇ ਬੰਦ ਕਰ ਦਿੱਤਾ ਹੈ।

ਅੱਜ ਸਵੇਰ ਤੋਂ ਹੀ ਰਾਮਾਮੰਡੀ ਤੋਂ ਅੱਗੇ ਪੈਂਦੇ ਧੰਨੋਵਾਲੀ ਫਾਟਕ ਉੱਤੇ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਦੋਹਾਂ ਪਾਸਿਆਂ ਦਾ ਟ੍ਰੈਫਿਕ ਰੁਕ ਗਿਆ ਹੈ। ਜਲੰਧਰ ਤੋਂ ਲੁਧਿਆਣਾ ਆਉਣ-ਜਾਣ ਵਾਲਿਆਂ ਨੂੰ ਦਿੱਕਤਾਂ ਦਾ ਸਾਮਮਣਾ ਕਰਨਾ ਪੈ ਰਿਹਾ ਹੈ।

ਜਾਮ ਦੀ ਪਹਿਲਾਂ ਤੋਂ ਦਿੱਤੀ ਕਾਲ ਮੁਤਾਬਿਕ ਕਿਸਾਨਾਂ ਨੇ ਲੰਮਾ ਪਿੰਡ ਚੌਕ ਵਿੱਚ ਵੀ ਰਸਤੇ ਬੰਦ ਕਰ ਦਿੱਤੇ ਗਏ ਹਨ। ਲੋਕ ਵਿਚਲੇ ਰਸਤਿਆਂ ਤੋਂ ਨਿਕਲ ਰਹੇ ਹਨ।

ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਹੈ। ਇਹ ਕਦੋਂ ਤੱਕ ਚੱਲੇਗਾ ਅਤੇ ਕਦੋਂ ਤੱਕ ਰਸਤੇ ਬੰਦ ਰਹਿਣਗੇ ਇਸ ਦਾ ਅਪਡੇਟ ਜਿਵੇਂ-ਜਿਵੇਂ ਆਵੇਗਾ ਅਸੀਂ ਤੁਹਾਨੂੰ ਦਿੰਦੇ ਰਹਾਂਗੇ।

ਨੋਟ – ਟ੍ਰੈਫਿਕ ਨੂੰ ਲੈ ਕੇ ਹੋ ਰਹੇ ਅਪਡੇਟ ਅਤੇ ਹੋਰ ਖਬਰਾਂ ਲਈ ਸਾਡੇ ਪੰਜਾਬ ਅਤੇ ਜਲੰਧਰ ਦੇ ਵਟਸਐਪ ਗਰੁੱਪ ਨਾਲ ਤਾਜਾ ਜਾਣਕਾਰੀ ਲਈ ਜ਼ਰੂਰ ਜੁੜੋ।

(ਜਲੰਧਰ ਦੀਆਂ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ)

(ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )