ਕਿਸਾਨਾਂ ਦਾ ਵੱਡਾ ਐਲਾਨ, ਕੱਲ੍ਹ ਖਤਮ ਹੋ ਸਕਦਾ ਹੈ ਕਿਸਾਨ ਅੰਦੋਲਨ, ਪੰਜਾਬ ਦੀਆਂ 32 ਜਥੇਬੰਦੀਆਂ ਕਰਨਗੀਆਂ ਘਰ ਵਾਪਸੀ

0
8233

ਨਵੀਂ ਦਿੱਲੀ । ਕੇਂਦਰ ਸਰਕਾਰ ਦੇ 3 ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਇਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਬੁੱਧਵਾਰ ਨੂੰ ਖਤਮ ਹੋ ਸਕਦਾ ਹੈ।

ਸਿੰਘੂ ਬਾਰਡਰ ‘ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਘਰ ਵਾਪਸੀ ਲਈ ਸਹਿਮਤੀ ਬਣ ਗਈ ਹੈ। ਹਾਲਾਂਕਿ ਅੰਤਿਮ ਫੈਸਲਾ 1 ਦਸੰਬਰ ਨੂੰ ਲਿਆ ਜਾਵੇਗਾ।

ਫੈਸਲਾ ਲੈਣ ਲਈ ਬਣਾਈ ਗਈ ਸੰਯੁਕਤ ਕਿਸਾਨ ਮੋਰਚਾ (SKM) ਦੀ 42 ਮੈਂਬਰੀ ਕਮੇਟੀ ਦੀ ਹੰਗਾਮੀ ਮੀਟਿੰਗ ਹੁਣ 1 ਦਸੰਬਰ ਨੂੰ ਹੋਵੇਗੀ। ਪਹਿਲਾਂ ਇਹ 4 ਦਸੰਬਰ ਨੂੰ ਹੋਣੀ ਸੀ।

ਪੰਜਾਬ ਦੇ ਕਿਸਾਨ ਆਗੂ ਹਰਮੀਤ ਕਾਦੀਆਂ ਨੇ ਕਿਹਾ- ਅਸੀਂ ਜਿੱਤ ਗਏ ਹਾਂ। ਹੁਣ ਸਾਡੇ ਕੋਲ ਕੋਈ ਬਹਾਨਾ ਨਹੀਂ ਹੈ। ਸੰਯੁਕਤ ਕਿਸਾਨ ਮੋਰਚਾ ਦੀ ਘਰ ਵਾਪਸੀ ‘ਤੇ ਮੋਹਰ ਲੱਗਣੀ ਬਾਕੀ ਹੈ।

ਕਿਸਾਨਾਂ ਦੀ ਹੋਈ ਪੂਰੀ ਜਿੱਤ

ਕਾਦੀਆਂ ਨੇ ਕਿਹਾ- ਲੋਕ ਸਭਾ ਤੇ ਰਾਜ ਸਭਾ ਵਿੱਚ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ। ਪਰਾਲੀ ਅਤੇ ਬਿਜਲੀ ਐਕਟ ਤੋਂ ਕਿਸਾਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸਾਡੀ ਜਿੱਤ ਪੂਰੀ ਹੋ ਗਈ ਹੈ। ਜਿਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਆਏ ਸੀ, ਉਨ੍ਹਾਂ ਦਾ ਫੈਸਲਾ ਹੋ ਗਿਆ ਹੈ।

ਸਰਕਾਰ ਨੇ MSP ‘ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਇਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਸ ਵਿੱਚ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਲਿਆ ਜਾਵੇਗਾ ਜਾਂ ਨਹੀਂ ਤੇ ਉਹ ਕਿੰਨੇ ਸਮੇਂ ਵਿੱਚ ਫੈਸਲਾ ਲੈਣਗੇ? ਇਨ੍ਹਾਂ ਗੱਲਾਂ ‘ਤੇ ਸਭ ਕੁਝ ਸਪੱਸ਼ਟ ਹੋਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਰਿੰਦਰ ਤੋਮਰ ਤੇ ਪੀਯੂਸ਼ ਗੋਇਲ ਨੇ ਸਾਡੀਆਂ ਮੰਗਾਂ ਨੂੰ ਲੈ ਕੇ ਐਲਾਨ ਕੀਤੇ ਸਨ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ‘ਚ ਇਸ ਦਾ ਐਲਾਨ ਕਰ ਦੇਣ।

ਅਸੀਂ ਸ਼ਹੀਦ ਕਿਸਾਨਾਂ ਨੂੰ ਮੁਆਵਜ਼ੇ ਦੀ ਵੀ ਮੰਗ ਕਰ ਰਹੇ ਹਾਂ। ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਹੋਰ ਥਾਵਾਂ ’ਤੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ। ਸਰਕਾਰ ਪੂਰੀ ਤਰ੍ਹਾਂ ਝੁਕੀ ਹੈ ਤੇ ਸਾਡੀਆਂ ਮੰਗਾਂ ਨੂੰ ਲੈ ਕੇ ਅੱਗੇ ਵੱਧ ਰਹੀ ਹੈ।

ਸਰਕਾਰ ਦੇ ਚੰਗੇ ਰਵੱਈਏ ਨੂੰ ਦੇਖਦਿਆਂ ਪਹਿਲਾਂ ਮੀਟਿੰਗ ਬੁਲਾਈ ਗਈ

ਦੋਆਬੇ ਦੇ ਕਿਸਾਨ ਆਗੂ ਮੁਕੇਸ਼ ਨੇ ਕਿਹਾ- ਅਸੀਂ ਜੰਗ ਜਿੱਤ ਲਈ ਹੈ। ਪਹਿਲਾਂ ਸਰਕਾਰ ਸ਼ਰਧਾਂਜਲੀ ਦੇ ਕੇ ਸੰਸਦ ਨੂੰ ਖਤਮ ਕਰ ਦਿੰਦੀ ਸੀ। ਇਸ ਵਾਰ ਸਰਕਾਰ ਨੇ ਤੇਜ਼ੀ ਨਾਲ ਬਿੱਲ ਰੱਦ ਕਰ ਦਿੱਤੇ।

ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਅਸੀਂ 1 ਦਸੰਬਰ ਨੂੰ ਮੀਟਿੰਗ ਬੁਲਾਈ ਹੈ। ਪਹਿਲਾਂ ਵੀ ਅਸੀਂ 32 ਸੰਗਠਨ ਪ੍ਰਸਤਾਵ ਬਣਾ ਕੇ SKM ਵਿੱਚ ਪਾਸ ਕਰਵਾਉਂਦੇ ਸੀ। ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਉਮੀਦ ਹੈ ਕਿ ਮੰਗਲਵਾਰ ਨੂੰ ਬਾਕੀ ਮੰਗਾਂ ‘ਤੇ ਵੀ ਐਲਾਨ ਹੋ ਜਾਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ