ਕਿਸਾਨ ਅੰਦੋਲਨ ਖਤਮ : 404 ਦਿਨਾਂ ਤੋਂ ਬੰਦ ਲਾਡੋਵਾਲ ਟੋਲ ਪਲਾਜ਼ਾ ਕੱਲ੍ਹ ਤੋਂ ਖੁੱਲ੍ਹੇਗਾ, ਪੰਜਾਬ ਦੇ 25 ਟੋਲ ਪਲਾਜ਼ਿਆਂ ਤੋਂ ਹਟਾਏ ਜਾਣਗੇ ਧਰਨੇ

0
1418

ਜਲੰਧਰ | ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ 11 ਦਸੰਬਰ ਤੋਂ ਲਾਡੋਵਾਲ ਸਮੇਤ ਸਾਰੇ ਟੋਲ ਪਲਾਜ਼ੇ ਖੁੱਲ੍ਹ ਜਾਣਗੇ। ਵੱਡੀ ਗੱਲ ਇਹ ਹੈ ਕਿ ਜਲੰਧਰ ਤੋਂ ਲੁਧਿਆਣਾ, ਅੰਬਾਲਾ ਤੇ ਦਿੱਲੀ ਜਾਣ ਵਾਲੇ ਡਰਾਈਵਰਾਂ ਨੂੰ ਹੁਣ ਵਧੇ ਹੋਏ ਰੇਟ ਮੁਤਾਬਕ ਹੀ ਪੈਸੇ ਦੇਣੇ ਪੈਣਗੇ।

ਕਿਸਾਨ 10 ਦਸੰਬਰ ਰਾਤ ਨੂੰ ਦਿੱਲੀ ਤੋਂ ਵਾਪਸੀ ਸ਼ੁਰੂ ਕਰਨਗੇ। ਇਸ ਦੇ ਨਾਲ ਹੀ ਪੰਜਾਬ ਦੇ 25 ਟੋਲ ਪਲਾਜ਼ਿਆਂ ਤੋਂ ਧਰਨੇ ਹਟਾਏ ਜਾਣਗੇ। ਕਿਸਾਨ 11 ਤੋਂ 13 ਦਸੰਬਰ ਤੱਕ ਵਾਪਸ ਆਉਣਗੇ।

ਕਿਸਾਨਾਂ ਦੇ ਸਵਾਗਤ ਲਈ ਸੂਬੇ ਦੇ ਵੱਖ-ਵੱਖ ਪਿੰਡਾਂ ਤੇ ਮੁੱਖ ਮਾਰਗਾਂ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਬੁਲਾਉਣ, ਕੰਪਿਊਟਰ, ਸੈਂਸਰ ਆਦਿ ਦੀ ਜਾਂਚ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਜਲੰਧਰ-ਲੁਧਿਆਣਾ ਰੋਡ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੋਲ ਪਲਾਜ਼ਾ ਹੈ।

ਰੁਟੀਨ ‘ਚ ਇਕ ਦਿਨ ਵਿੱਚ 50 ਲੱਖ ਤੇ ਵੀਕੈਂਡ ਵਿੱਚ 70 ਲੱਖ ਦੇ ਕਰੀਬ ਕੁਲੈਕਸ਼ਨ ਹੁੰਦੀ ਰਹੀ ਹੈ। ਜ਼ਿਕਰਯੋਗ ਹੈ ਕਿ 404 ਦਿਨਾਂ ਤੋਂ ਬੰਦ ਪਏ ਲਾਡੋਵਾਲ ਟੋਲ ਪਲਾਜ਼ਾ ‘ਤੇ 200 ਕਰੋੜ ਤੋਂ ਵੱਧ ਦੀ ਵਸੂਲੀ ਟੋਲ ਬੰਦ ਹੋਣ ਕਾਰਨ ਨਹੀਂ ਹੋ ਸਕੀ।

ਹੁਣ ਟੋਲ ਪਲਾਜ਼ਾ ਖੁੱਲ੍ਹਣ ਤੋਂ ਬਾਅਦ ਸਤੰਬਰ ਵਿੱਚ ਵਧੀ ਹੋਈ ਦਰ ਮੁਤਾਬਕ ਟੈਕਸ ਵਸੂਲਿਆ ਜਾਵੇਗਾ। NHAI ਨੇ ਸਤੰਬਰ 2021 ਤੋਂ ਹਰਿਆਣਾ ਦੇ 2 ਤੇ ਪੰਜਾਬ ਵਿੱਚ ਇਕ ਟੋਲ ਪਲਾਜ਼ਾ ‘ਤੇ ਦਰਾਂ ਵਿੱਚ ਵਾਧਾ ਕੀਤਾ ਸੀ। 11 ਦਸੰਬਰ ਤੋਂ ਟੋਲ ਪਲਾਜ਼ਾ ਸ਼ੁਰੂ ਕਰਨ ਦੀ ਪੁਸ਼ਟੀ ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਕੀਤੀ ਹੈ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਟੋਲ ਪਲਾਜ਼ਾ ਸਾਰਾ ਸਾਲ ਬੰਦ ਰਹਿੰਦਾ ਹੈ ਤਾਂ ਕੰਪਨੀ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਪੈਸੇ ਵਧਾ ਕੇ ਕੀਤੀ ਜਾਵੇਗੀ ਜਾਂ ਠੇਕਾ ਵਧਾ ਕੇ, ਜਿਸ ‘ਤੇ ਪ੍ਰਾਜੈਕਟ ਡਾਇਰੈਕਟਰ ਨੇ ਕਿਹਾ ਕਿ ਇਸ ਦਾ ਫੈਸਲਾ ਪਾਲਿਸੀ ਤੋਂ ਬਾਅਦ ਹੀ ਕੀਤਾ ਜਾਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ