ਬਾਦਲਾਂ ਦੀ ਕੋਠੀ ਅੱਗੇ ਧਰਨਾ ਦੇ ਰਹੇ ਕਿਸਾਨ ਨੇ ਪੀਤਾ ਜ਼ਹਿਰ, ਹਾਲਤ ਗੰਭੀਰ

0
2665

ਬਠਿੰਡਾ . ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਬਾਦਲ ਪਿੰਡ ਵਿੱਚ ਧਰਨੇ ਤੇ ਬੈਠੀਆਂ ਨੇ ਉੱਥੇ ਅੱਜ ਸਵੇਰੇ ਪ੍ਰੀਤਮ ਸਿੰਘ ਨਾਮ ਦੇ 55 ਸਾਲ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ।

ਪ੍ਰੀਤਮ ਸਿੰਘ ਕਾਫ਼ੀ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ਤੇ ਸੀ ਅਤੇ ਉਸ ਦੇ ਸਾਥੀ ਦੱਸਦੇ ਹਨ ਕਿ ਪ੍ਰੀਤਮ ਰਾਤ ਭਰ ਸੁੱਤਾ ਨਹੀਂ ਅਤੇ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ। ਉੱਠਦੇ ਹੀ ਪ੍ਰੀਤਮ ਨੇ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਬਾਦਲ ਪਿੰਡ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਹੈ।