ਫਰੀਦਕੋਟ : ਲਾਪਤਾ 8 ਸਾਲ ਦੇ ਬੱਚੇ ਦੀ ਵਾਟਰ ਟੈਂਕ ‘ਚੋਂ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

0
2569

ਫਰੀਦਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਸੰਜੇ ਨਗਰ ਤੋਂ 2 ਦਿਨ ਪਹਿਲਾਂ ਲਾਪਤਾ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ 8 ਸਾਲਾ ਬੱਚੇ ਦੀ ਲਾਸ਼ ਸ਼ਨੀਵਾਰ ਨੂੰ ਵਾਟਰ ਵਰਕਸ ਦੀ ਟੈਂਕੀ ਵਿਚੋਂ ਮਿਲੀ ਹੈ। ਉਧਰ, ਪੁਲਿਸ ਨੇ ਇਸ ਸਬੰਧੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਪਿਛਲੇ ਦਿਨ ਹੀ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਡਾਗ ਸਕੁਐਡ ਦੀ ਮਦਦ ਨਾਲ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ।

Dead body of one-month-old girl found in water tank in house, investigation  underway | NewsTrack English 1

ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਥਾਣਾ ਸਿਟੀ 2 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਲਾਪਤਾ ਬੱਚੇ ਗੁਰਨੂਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪੁਲਿਸ ਨੂੰ ਗੁਰਨੂਰ ਦੀ ਲਾਸ਼ ਵਾਟਰ ਵਰਕਸ ਦੇ ਟੈਂਕ ‘ਚ ਤੈਰਦੀ ਮਿਲੀ। ਇਸ ਸਬੰਧੀ ਥਾਣਾ ਸਿਟੀ 2 ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਗੁਰਨੂਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਬੱਚਾ ਗਲਤੀ ਨਾਲ ਟੈਂਕ ‘ਚ ਡਿੱਗਿਆ ਜਾਂ ਕਿਸੇ ਨੇ ਜਾਣ-ਬੁੱਝ ਕੇ ਉੱਥੇ ਸੁੱਟ ਦਿੱਤਾ।

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੀ ਰਹਿਣ ਵਾਲੀ ਸੰਦੀਪ ਕੌਰ ਪਤਨੀ ਭਿੰਦਰ ਸਿੰਘ ਵੱਲੋਂ ਬੀਤੇ ਦਿਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੇ ਰਿਸ਼ਤੇਦਾਰ ਫ਼ਰੀਦਕੋਟ ਦੇ ਸੰਜੇ ਨਗਰ ਵਿਚ ਰਹਿੰਦੇ ਹਨ। ਸਕੂਲ ਵਿਚ ਛੁੱਟੀਆਂ ਹੋਣ ਕਾਰਨ ਉਹ ਆਪਣੇ ਤਿੰਨ ਬੱਚਿਆਂ ਸਮੇਤ 1 ਜੂਨ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਉਸੇ ਦਿਨ ਉਸ ਦਾ 8 ਸਾਲਾ ਪੁੱਤਰ ਗੁਰਨੂਰ ਸਿੰਘ ਹੋਰ ਬੱਚਿਆਂ ਨਾਲ ਇਥੇ ਗਲੀ ਵਿਚ ਖੇਡ ਰਿਹਾ ਸੀ। ਕਾਫੀ ਦੇਰ ਬਾਅਦ ਜਦੋਂ ਬੱਚੇ ਖੇਡ ਕੇ ਘਰ ਵਾਪਸ ਆਏ ਤਾਂ ਗੁਰਨੂਰ ਵਾਪਸ ਨਹੀਂ ਆਇਆ। ਜਦੋਂ ਉਨ੍ਹਾਂ ਨੇ ਪੁੱਛਿਆ ਤਾਂ ਕੁਝ ਪਤਾ ਨਹੀਂ ਲੱਗਾ, ਜਿਸ ਕਾਰਨ ਗੁਰਨੂਰ ਦੀ ਉਨ੍ਹਾਂ ਥਾਂ-ਥਾਂ ਭਾਲ ਕੀਤੀ ਪਰ ਕੋਈ ਜਾਣਕਾਰੀ ਨਾ ਮਿਲਣ ’ਤੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ।