ਫਰੀਦਕੋਟ : ਰਿਟਾਇਰਡ ਸਰਕਾਰੀ ਮੁਲਾਜ਼ਮ ਦੀ ਜੰਗਲ ‘ਚੋਂ ਮਿਲੀ ਲਾ.ਸ਼, ਸਿਰ ‘ਚ ਵੱਜੀ ਮਿਲੀ ਗੋ.ਲ਼ੀ; ਕ.ਤਲ ਦਾ ਸ਼ੱਕ

0
2022

ਫਰੀਦਕੋਟ, 28 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਰੀਦਕੋਟ ਦੇ ਭਾਨ ਸਿੰਘ ਕਾਲੋਨੀ ਦੇ ਰਹਿਣ ਵਾਲੇ 70 ਸਾਲ ਦੇ ਵਿਅਕਤੀ ਨਿਰਮਲ ਸਿੰਘ ਦੀ ਜੰਗਲ ‘ਚੋਂ ਭੇਤਭਰੇ ਹਾਲਾਤ ‘ਚ ਲਾਸ਼ ਮਿਲੀ, ਜਿਸ ਦੇ ਸਿਰ ‘ਚ ਗੋਲ਼ੀ ਵੱਜੀ ਹੋਈ ਸੀ। ਕੋਆਪ੍ਰੇਟਿਵ ਸੁਸਾਇਟੀ ਇੰਸਪੈਕਟਰ ਵਜੋਂ ਰਿਟਾਇਰਡ ਮ੍ਰਿਤਕ ਵਿਅਕਤੀ ਕੋਲ ਹੀ ਉਸਦਾ ਲਾਇਸੈਂਸੀ ਪਿ.ਸਤੌਲ ਪਿਆ ਮਿਲਿਆ ਜੋ ਪਹਿਲੀ ਨਜ਼ਰੇ ਖੁਦ ਹੀ ਆਪਣੀ ਜਾਨ ਦੇਣ ਦਾ ਮਾਮਲਾ ਲੱਗ ਰਿਹਾ ਹੈ।

ਦੂਜੇ ਪਾਸੇ ਮ੍ਰਿਤਕ ਦੇ ਗੁਆਂਢੀਆਂ ਦਾ ਸ਼ੱਕ ਹੈ ਕਿ ਨਿਰਮਲ ਸਿੰਘ ਦਾ ਕ.ਤਲ ਕੀਤਾ ਗਿਆ ਹੈ ਕਿਉਂਕਿ ਮੌਕੇ ‘ਤੇ ਉਨ੍ਹਾਂ ਦਾ ਮੋਬਾਇਲ ਨਹੀਂ ਮਿਲਿਆ। ਪੁਲਿਸ ਵੱਲੋਂ ਮੌਕੇ ‘ਤੇ ਫੋਰੈਂਸਿਕ ਟੀਮ ਨਾਲ ਪੁੱਜ ਕੇ ਸਾਰੇ ਤੱਥ ਇਕੱਠੇ ਕਰਕੇ ਮਾਮਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਮ੍ਰਿਤਕ ਦੀ ਲਾ.ਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਬੇਟਾ ਅਤੇ ਬੇਟੀ ਵਿਦੇਸ਼ ਵਿਚ ਰਹਿੰਦੇ ਹਨ ਜੋ ਆਪਣੀ ਪਤਨੀ ਨਾਲ ਇਕੱਲਾ ਇਥੇ ਰਹਿ ਰਿਹਾ ਸੀ। ਇਸ ਮਾਮਲੇ ਵਿਚ ਥਾਣਾ ਸਦਰ 2 ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।