ਫਰੀਦਕੋਟ : ਮਹਿੰਦੀ ਲਗਾਉਣ ਲਈ ਨਾਬਾਲਿਗਾ ਨਾਲ ਜਬਰ-ਜ਼ਨਾਹ; ਗੁਆਂਢਣ ਦੇ ਪਤੀ ਨੇ ਅੰਜਾਮ ਦਿੱਤੀ ਘਟਨਾ

0
1668

ਫਰੀਦਕੋਟ, 22 ਅਕਤੂਬਰ | ਇਥੋਂ ਇਕ ਸ਼ਰਮਸਾਰ ਖਬਰ ਆਈ ਹੈ। ਗੁਆਂਢੀ ਦੇ ਘਰ ਮਹਿੰਦੀ ਲਗਾਉਣ ਗਈ 13 ਸਾਲ ਦੀ ਨਾਬਾਲਿਗ ਲੜਕੀ ਨਾਲ ਗੁਆਂਢੀ ਦੇ ਪਤੀ ਨੇ ਬਲਾਤਕਾਰ ਕੀਤਾ। ਉਹ ਉਸ ਨੂੰ ਘਰ ਛੱਡਣ ਦੇ ਬਹਾਨੇ ਕਿਤੇ ਲੈ ਗਿਆ ਅਤੇ ਉਸ ਨਾਲ ਖਾਲੀ ਪਲਾਟ ਵਿਚ ਬਲਾਤਕਾਰ ਕੀਤਾ। ਲੜਕੀ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪਰਿਵਾਰ ਨੇ ਦੱਸਿਆ ਕਿ ਸਾਡੀ ਲੜਕੀ ਗੁਆਂਢੀਆਂ ਘਰ ਗਈ ਸੀ, ਜਿਥੋਂ ਆਰੋਪੀ ਉਸਨੂੰ ਨਾਲ ਲੈ ਗਿਆ ਤੇ ਘਟਨਾ ਨੂੰ ਅੰਜਾਮ ਦਿੱਤਾ। ਇਸ ਸ਼ਰਮਨਾਕ ਕਾਰੇ ਤੋਂ ਬਾਅਦ ਆਰੋਪੀ ਭੱਜ ਗਿਆ। ਦੱਸ ਦਈਏ ਕਿ ਗੁਆਂਢਣ ਦੇ ਪਤੀ ਬੁੱਧ ਸਿੰਘ ਨੇ ਲੜਕੀ ਦੀ ਕੁੱਟਮਾਰ ਕੀਤੀ ਫਿਰ ਉਸ ਨਾਲ ਜਬਰ-ਜ਼ਨਾਹ ਕੀਤਾ।

ਇਸ ਮਾਮਲੇ ‘ਚ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਕਿਹਾ ਕਿ ਪੀੜਤ ਲੜਕੀ ਅਜੇ ਹਸਪਤਾਲ ‘ਚ ਭਰਤੀ ਹੈ। ਇਸ ਦੇ ਬਿਆਨ ਲਏ ਗਏ ਹਨ। ਜਬਰ-ਜ਼ਨਾਹ, ਪੋਸਕੋ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਆਰੋਪੀ ਨੂੰ ਫੜਨ ਲਈ ਪੁਲਿਸ ਟੀਮ ਰੇਡ ਕਰ ਰਹੀ ਹੈ।