ਫਰੀਦਕੋਟ : ਸਿਰ ‘ਚ ਇੱਟਾਂ ਮਾਰ-ਮਾਰ ਬੇਰਹਿਮੀ ਨਾਲ ਕ.ਤਲ, ਨਿਰਮਾਣ ਅਧੀਨ ਇਮਾਰਤ ‘ਚ ਦਿੱਤਾ ਵਾਰਦਾਤ ਨੂੰ ਅੰਜਾਮ

0
874

ਫਰੀਦਕੋਟ, 27 ਨਵੰਬਰ| ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆਂ ਵਾਰਦਾਤਾਂ ਵਧ ਰਹੀਆਂ ਹਨ। ਅੱਜ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਫਰੀਦਕੋਟ ਦੇ ਕਸਬਾ ਕੋਟਕਪੁਰੇ ਦੇ ਮੁਹੱਲਾ ਨਿਰਮਾਨਪੁਰਾ ਵਿੱਚ ਕਰੀਬ 50 ਸਾਲ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।

ਮਹੱਲਾ ਵਾਸੀਆਂ ਨੇ ਦੱਸਿਆ ਕਿ ਇੱਕ ਰਵੀ ਨਾਮ ਦੇ ਵਿਅਕਤੀ ਵੱਲੋਂ ਆਪਦੇ ਹੀ ਇੱਕ ਸਾਥੀ ਨੂੰ ਨਿਰਮਾਣ ਅਧੀਨ ਇਮਾਰਤ  ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਸ਼ੀ ਰਵੀ ਕੁਮਾਰ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਸੀਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ।

ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੋਸ਼ੀ ਰਵੀ ਨੂੰ ਵੀ ਕਾਬੂ ਕੀਤਾ ਤੇ ਡੈੱਡ ਬਾਡੀ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ।  ਮ੍ਰਿਤਕ ਦੀ ਉਮਰ ਕਰੀਬ 45 ਤੋਂ 50 ਸਾਲ ਲੱਗ ਰਹੀ ਹੈ। ਤਫਤੀਸ਼ ਚੱਲ ਰਹੀ ਹੈ ਅਤੇ ਡੈੱਡ ਬਾਡੀ ਨੂੰ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੋਟਕਪੂਰਾ ਵਾਸੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਸੁਮਿੱਤਰਾ ਦੇਵੀ ਦੇ ਨਾਂ ’ਤੇ ਇਲਾਕੇ ਦੇ ਨਿਰਮਾਣਪੁਰਾ ਵਿੱਚ ਇੱਕ ਪਲਾਟ ਲਿਆ ਹੋਇਆ ਹੈ ਜਿਸ ਪਲਾਟ ਵਿੱਚ ਪੁਰਾਣੇ ਕਮਰੇ ਢਾਹ ਕੇ ਨਵੇਂ ਬਣਾਏ ਜਾ ਰਹੇ ਹਨ। ਇਸ ਦੀ ਦੇਖਭਾਲ ਲਈ ਰਵੀ ਕੁਮਾਰ ਪੁੱਤਰ ਮਦਨ ਲਾਲ ਵਾਸੀ ਘੁਮਿਆਰਾ ਵਾਲੀ ਗਲੀ ਨਿਰਮਾਣਪੁਰਾ ਨੇ ਮਜ਼ਦੂਰ ਰੱਖਿਆ ਹੈ।

ਰਵੀ ਕੁਮਾਰ ਨੇ ਉਕਤ ਘਰ ‘ਚ ਮੌਜੂਦ ਇਕ ਅਣਪਛਾਤੇ ਵਿਅਕਤੀ ਦੇ ਮੂੰਹ, ਸਿਰ ਅਤੇ ਮੱਥੇ ‘ਤੇ ਇੱਟ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਲੋਕਾਂ ਦੀ ਮਦਦ ਨਾਲ ਰਵੀ ਕੁਮਾਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਦਾ ਕਤਲ ਹੋਇਆ ਹੈ, ਉਹ ਉਸ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕਤਲ ਦਾ ਕਾਰਨ ਵੀ ਨਹੀਂ ਪਤਾ।