ਫਰੀਦਕੋਟ : ਸ਼ਰਾਬ ਪੀਣ ਦੌਰਾਨ ਹੋਈ ਬਹਿਸ ਪਿੱਛੋਂ ਬਜ਼ੁਰਗ ਨੇ ਸਾਥੀ ਦਾ ਕੁੱਟ-ਕੁੱਟ ਕੀਤਾ ਕਤਲ

0
1192

ਫਰੀਦਕੋਟ, 19 ਅਕਤੂਬਰ| ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਇੱਕ ਬਜ਼ੁਰਗ ਨੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨ ਸਿੰਘ ਵਾਲਾ ਦੇ ਰਹਿਣ ਵਾਲੇ 80 ਸਾਲਾ ਬਹਾਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ 75 ਸਾਲਾ ਹਮੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਬਹਾਲ ਸਿੰਘ ਅਤੇ ਹਮੀਰ ਸਿੰਘ ਦੋਸਤ ਸਨ। ਸ਼ਰਾਬ ਪੀਂਦੇ ਹੋਏ ਦੋਵਾਂ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਹਮੀਰ ਸਿੰਘ ਨੇ ਬਹਾਲ ਸਿੰਘ ਨੂੰ ਡੰਡੇ ਨਾਲ ਕੁੱਟਿਆ।