ਫਰੀਦਕੋਟ : ਪ੍ਰੇਮੀ ਨੇ ਘਰ ਵੜ ਕੇ ਪਤੀ-ਪਤਨੀ ‘ਤੇ ਕੀਤਾ ਹ.ਮਲਾ, ਪਤੀ ਦੀ ਮੌ.ਤ, ਪਤਨੀ ਗੰਭੀਰ

0
6910

ਫਰੀਦਕੋਟ, 19 ਫਰਵਰੀ | ਇਥੋਂ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਦੇਰ ਰਾਤ ਇਕ ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਪਤੀ-ਪਤਨੀ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ।

ਮ੍ਰਿਤਕ ਦੀ ਪਛਾਣ ਡੋਗਰ ਬਸਤੀ ਵਾਸੀ ਪਰਵਿੰਦਰ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਦੇ ਨਾਲ ਡੀ.ਐਸ.ਪੀ. ਸ਼ਮਸ਼ੇਰ ਸਿੰਘ ਮੌਕੇ ’ਤੇ ਪਹੁੰਚੇ। ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਵਿਚ ਰਖਵਾਇਆ ਗਿਆ ਹੈ।

ਡੋਗਰ ਬਸਤੀ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੇ ਲੜਕੇ ਪਰਵਿੰਦਰ ਦਾ ਵਿਆਹ ਸਾਲ 2007 ਵਿਚ ਹੋਇਆ ਸੀ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਨੂੰਹ ਸੰਦੀਪ ਨਾਂਅ ਦੇ ਵਿਅਕਤੀ ਨਾਲ ਘਰੋਂ ਚਲੀ ਗਈ ਅਤੇ ਉਸ ਨਾਲ ਰਹਿਣ ਲੱਗੀ। ਕੁਝ ਦਿਨ ਪਹਿਲਾਂ ਹੀ ਉਹ ਘਰ ਪਰਤੀ ਸੀ। ਦੇਰ ਰਾਤ ਨੂੰ ਪਰਿਵਾਰਕ ਮੈਂਬਰ ਘਰ ‘ਚ ਮੌਜੂਦ ਸਨ। ਇਸੇ ਰੰਜਿਸ਼ ਤਹਿਤ ਸੰਦੀਪ ਆਪਣੇ ਸਾਥੀਆਂ ਨਾਲ ਮਿਲ ਕੇ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖ਼ਲ ਹੋ ਗਿਆ। ਉਨ੍ਹਾਂ ਨੇ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਪਰਵਿੰਦਰ ਅਤੇ ਨੂੰਹ ‘ਤੇ ਹਮਲਾ ਕਰ ਦਿੱਤਾ। ਲੜਾਈ ‘ਚ ਪਰਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨੂੰਹ ਗੰਭੀਰ ਜ਼ਖਮੀ ਹੋ ਗਈ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜ਼ਖਮੀ ਮਹਿਲਾ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਸੰਦੀਪ ਨਾਲ ਚਲੀ ਗਈ ਸੀ। ਕੁਝ ਸਮਾਂ ਪਹਿਲਾਂ ਹੀ ਉਹ ਵਾਪਸ ਆਈ ਸੀ। ਇਸ ਮਗਰੋਂ ਸੰਦੀਪ ਨੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਉਤੇ ਹਮਲਾ ਕਰ ਦਿੱਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਜਾਂਚ ਸ਼ੁਰੂ ਕਰ ਦਿੱਤੀ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/940946170968306

https://www.facebook.com/punjabibulletinworld/videos/1326885681360906