ਫਰੀਦਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਰੀਦਕੋਟ ਦੇ ਪਿੰਡ ਪੱਖੀ ਕਲਾਂ ਦੀ ਰਹਿਣ ਵਾਲੀ 18 ਸਾਲਾ ਲੜਕੀ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਲੜਕੀ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਨਹਿਰ ‘ਚ ਛਾਲ ਮਾਰਨ ਤੋਂ ਪਹਿਲਾਂ ਉਸ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ।
ਵੀਡੀਓ ‘ਚ ਲੜਕੀ ਨੇ ਕਿਹਾ ਕਿ ਉਹ ਡਿਪ੍ਰੈਸ਼ਨ ਦੀ ਦਵਾਈ ਲੈ ਰਹੀ ਹੈ ਤੇ ਪਰੇਸ਼ਾਨ ਹੈ। ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਵਹਾਰ ਤੋਂ ਵੀ ਪਰੇਸ਼ਾਨ ਸੀ। ਪੁਲਿਸ ਨੂੰ ਪਤਾ ਲੱਗਦੇ ਹੀ ਉਹ ਮੌਕੇ ‘ਤੇ ਪਹੁੰਚ ਗਏ ਅਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ।