ਅੰਮ੍ਰਿਤਸਰ | ਪੰਜਾਬੀ ਗਾਇਕੀ ‘ਚ ਨਾਂ ਬਣਾਉਣ ਵਾਲੇ ਮਸ਼ਹੂਰ ਸਿੰਗਰ ਦਿਲਜਾਨ ਦੀ ਅੱਜ ਤੜਕੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਜਾ ਰਹੇ ਸਨ। ਜੰਡਿਆਲਾ ਗੁਰੂ ਕੋਲ ਹਾਦਸਾ ਹੋ ਗਿਆ। ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਦਿਲਜਾਨ ਕਰਤਾਰਪੁਰ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਨ੍ਹਾਂ ਦੀ ਕਾਰ ਦੇ ਡਿਵਾਇਡਰ ਨਾਲ ਟਕਰਾਉਣ ਨਾਲ ਹੋਇਆ। ਪੁਲਿਸ ਫਿਲਹਾਲ ਪੋਸਟ ਮਾਰਟਮ ਕਰਵਾ ਰਹੀ ਹੈ। ਹਾਦਸਾ ਤੜਕੇ ਪੌਣੇ 4 ਵਜੇ ਦਾ ਦੱਸਿਆ ਜਾ ਰਿਹਾ ਹੈ।
ਦਿਲਜਾਨ ਦੇ ਪਿਤਾ ਮਦਨ ਮਡਾਰ ਨੇ ਦੱਸਿਆ ਕਿ 2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗਾਣਾ ਰਿਲੀਜ਼ ਹੋਣਾ ਸੀ। ਇਸੇ ਸਿਲਸਿਲੇ ਵਿੱਚ ਉਹ ਅੰਮ੍ਰਿਤਸਰ ਵਿੱਚ ਮੀਟਿੰਗ ਕਰਨ ਗਏ ਸਨ। ਦੇਰ ਰਾਤ ਉਹ ਆਪਣੀ ਮਹਿੰਦਰਾ ਕੇਯੂਡੀ ਗੱਡੀ ਵਿੱਚ ਵਾਪਸ ਆ ਰਹੇ ਸਨ ਕਿ ਹਾਦਸਾ ਹੋ ਗਿਆ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)







































