ਜਲੰਧਰ | ਆਪਣੇ ਬ੍ਰਸ਼ ਅਤੇ ਰੰਗ-ਬਿਰੰਗੇ ਕਲਰਜ਼ ਨਾਲ ਤਸਵੀਰਾਂ ‘ਚ ਜਾਣ ਪਾਉਣ ਵਾਲੇ ਮਸ਼ਹੂਰ ਆਰਟਿਸਟ ਅਮਿਤ ਜੁਰਫ ਦੀ ਅੱਜ ਮੌਤ ਹੋ ਗਈ।
ਜਲੰਧਰ ਕੈਂਟ ਦੇ ਦੀਪ ਨਗਰ ਇਲਾਕੇ ਵਿੱਚ ਰਹਿਣ ਵਾਲੇ ਅਮਿਤ ਦਾ ਚਿੱਤਰਕਾਰੀ ਦੀ ਦੁਨੀਆ ਵਿੱਚ ਵੱਡਾ ਨਾਂ ਸੀ। ਉਹ ਕਈ ਅਖਬਾਰਾਂ ਲਈ ਸਕੈੱਚ ਬਨਾਉਂਦੇ ਸਨ।
ਉਨ੍ਹਾਂ ਦੇ ਦੋਸਤ ਦਿਲਬਾਗ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਕੋਰੋਨਾ ਪਾਜੀਟਿਵ ਹੋਣ ਤੋਂ ਬਾਅਦ ਉਨ੍ਹਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲਿਆ ਸੀ। ਕੋਰੋਨਾ ਠੀਕ ਹੋਣ ਤੋਂ ਬਾਅਦ ਉਹ ਘਰ ਆ ਗਏ ਸਨ। ਅੱਜ ਸਵੇਰੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਦੇ ਕਾਰਨ ਉਨ੍ਹਾਂ ਦੀਆਂ ਕਿਡਨੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
51 ਵਰਿਆਂ ਦੇ ਅਮਿਤ ਜੁਰਫ ਦੇ ਪਰਿਵਾਰ ਵਿੱਚ ਦੋ ਬੇਟੀਆਂ ਅਤੇ ਪਤਨੀ ਹੈ।