ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਹੋਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ

0
3034

ਕੈਨੇਡਾ/ਚੰਡੀਗੜ੍ਹ| ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਅੱਜ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਦੋਵਾਂ ਨੇ 26 ਅਕਤੂਬਰ ਨੂੰ (ਕੈਨੇਡਾ ਦੇ ਸਮੇਂ ਅਨੁਸਾਰ) ਵਿਆਹ ਕੀਤਾ ਹੈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।

ਇਹ ਤਸਵੀਰਾਂ ਰੁਬੀਨਾ ਨੇ ਆਪਣੇ ਵਿਆਹ ਤੋਂ ਠੀਕ ਕੁੱਝ ਘੰਟੇ ਪਹਿਲਾਂ ਸ਼ੇਅਰ ਕੀਤੀਆਂ ਸਨ। ਇਸ ਤੋਂ ਇਲਾਵਾ ਬੀਤੇ ਦਿਨੀਂ ਨੀਰੂ ਬਾਜਵਾ ਨੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਰੁਬਿਨਾ ਦੇ ਵਿਆਹ ਦੀਆਂ ਰਸਮਾਂ ਦੀਆਂ ਸਨ।

ਫਿਲਹਾਲ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ੍ਹ ਦਿੰਦੇ ਹੋਏ ਰੁਬੀਨਾ ਬਾਜਵਾ ਨੇ ਭਾਰਤੀ-ਅਮਰੀਕੀ ਉਦਯੋਗਪਤੀ ਗੁਰਬਖਸ਼ ਸਿੰਘ ਚਹਿਲ ਨਾਲ ਵਿਆਹ ਰਚਾ ਲਿਆ ਹੈ। ਰੁਬੀਨਾ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆਈ, ਹਾਲਾਂਕਿ ਅਦਾਕਾਰਾ ਨੂੰ ਭੈਣ ਨੀਰੂ ਬਾਜਵਾ ਵਰਗੀ ਉਪਲੱਬਧੀ ਹਾਸਿਲ ਨਹੀਂ ਹੋਈ।