ਮਾਂ ਦੀਆਂ ਅਸਥੀਆਂ ਤਾਰਨ ਹਰਿਦੁਆਰ ਗਿਆ ਪਰਿਵਾਰ, ਮਗਰੋਂ ਚੋਰਾਂ ਨੇ ਘਰ ਕੀਤਾ ਸਾਫ- ਗੁਆਂਢੀਆਂ ਨੂੰ ਘਰਾਂ ਵਿਚ ਡੱਕ ਕੇ ਦਿੱਤਾ ਘਟਨਾ ਨੂੰ ਅੰਜਾਮ

0
890

ਜਲੰਧਰ | ਕਾਜ਼ੀ ਮੰਡੀ ਨਾਲ ਲਗਦੇ ਅਮਰੀਕ ਨਗਰ ਦੇ ਇਕ ਘਰ ਵਿਚ ਉਦੋਂ ਚੋਰਾਂ ਨੇ ਘਰ ‘ਚੋਂ ਗਹਿਣੇ ਤੇ ਨਕਦੀ ਚੋਰੀ ਕਰ ਲਈ ਜਦੋਂ ਪਰਿਵਾਰ ਆਪਣੀ ਮਾਂ ਦੀਆਂ ਅਸਥੀਆਂ ਤਾਰਨ ਲਈ ਹਰਿਦੁਆਰ ਗਿਆ ਹੋਇਆ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਬੀਤੇ ਸੋਮਵਾਰ ਪੂਰਾ ਪਰਿਵਾਰ ਮਾਂ ਦੀਆਂ ਅਰਥੀਆਂ ਤਾਰਨ ਲਈ ਹਰਿਦੁਆਰ ਗਿਆ ਹੋਇਆ ਸੀ।

ਘਰ ਵਿਚ ਸਿਰਫ ਔਰਤਾਂ ਹੀ ਸਨ, ਇਸ ਲਈ ਉਹ ਘਰ ਨੂੰ ਤਾਲੇ ਲਾ ਕੇ ਰਿਸ਼ਤੇਦਾਰਾਂ ਦੇ ਘਰ ਚਲੀਆਂ ਗਈਆਂ। ਜਦੋਂ ਉਹ ਸਵੇਰੇ ਘਰ ਪਰਤੇ ਤਾਂ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਰਦੀ ਗਾਇਬ ਸੀ।

ਚੋਰਾਂ ਨੇ ਚੋਰੀ ਕਰਨ ਤੋਂ ਪਹਿਲਾਂ ਗੁਆਂਢੀਆਂ ਨੂੰ ਬਾਹਰੋਂ ਕੁੰਡੀਆਂ ਲਾ ਕੇ ਡੱਕ ਦਿੱਤਾ ਤੇ ਉਸੇ ਕਮਰੇ ਦੇ ਤਾਲੇ ਤੋੜੇ ਜਿਥੇ ਗਹਿਣੇ ਤੇ ਨਕਦੀ ਮੌਜੂਦ ਸੀ। ਦੂਜੇ ਪਾਸੇ ਪੁਲਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।