NIA ਵੱਲੋਂ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼ : ਦੇਸ਼ ਦੇ 5 ਸੂਬਿਆਂ ‘ਚ ਛਾਪੇਮਾਰੀ; ਨਕਲੀ ਨੋਟ ਤੇ ਪ੍ਰਿੰਟਰ ਜ਼ਬਤ

0
328

ਨਵੀਂ ਦਿੱਲੀ, 3 ਦਸੰਬਰ | NIA ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ 4 ਰਾਜਾਂ ਵਿਚ ਮਾਰੇ ਗਏ ਗਏ। ਛਾਪੇਮਾਰੀ ਦੌਰਾਨ ਨਕਲੀ ਨੋਟ, ਕਰੰਸੀ ਛਾਪਣ ਵਾਲੇ ਕਾਗਜ਼, ਪ੍ਰਿੰਟਰ ਅਤੇ ਡਿਜੀਟਲ ਯੰਤਰ ਜ਼ਬਤ ਕੀਤੇ ਗਏ।


ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120-ਬੀ, 489-ਬੀ, 489-ਸੀ ਅਤੇ 489-ਡੀ ਤਹਿਤ 24 ਨਵੰਬਰ ਨੂੰ ਦਰਜ ਕੀਤੇ ਕੇਸ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਹ ਮਾਮਲਾ ਸ਼ੱਕੀ ਵਿਅਕਤੀਆਂ ਦੁਆਰਾ ਭਾਰਤੀ ਕਰੰਸੀ ਦੀ ਸਰਹੱਦ ਪਾਰ ਤਸਕਰੀ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਇਸ ਦੇ ਪ੍ਰਚਲਣ ਨੂੰ ਉਤਸ਼ਾਹਿਤ ਕਰਨ ਲਈ ਰਚੀ ਗਈ ਇਕ ਵੱਡੀ ਸਾਜ਼ਿਸ਼ ਨਾਲ ਸਬੰਧਤ ਹੈ। NIA ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਮਹਾਰਾਸ਼ਟਰ, ਬਿਹਾਰ ਅਤੇ ਕਰਨਾਟਕ ਦੇ ਹੋਰ ਸਥਾਨਾਂ ‘ਤੇ ਛਾਪੇਮਾਰੀ ਕੀਤੀ।