ਹਿਮਾਚਲ ਪ੍ਰਦੇਸ਼ | ਕੋਰੋਨਾ ਦੀ ਦੂਜੀ ਲਹਿਰ ਦੇ ਖਦਸ਼ੇ ਨੂੰ ਦੇਖਦਿਆਂ ਵੱਖ-ਵੱਥ ਸੂਬੇ ਸਖਤੀ ਵਧਾ ਰਹੇ ਹਨ। ਕੋਰੋਨਾ ਤੋਂ ਬਚਣ ਲਈ ਹਿਮਾਚਲ ਪ੍ਰਦੇਸ਼ ਵਿਚ ਮਾਸਕ ਨਾ ਪਾਉਣ ਤੇ 5000 ਹਜਾਰ ਰੁਪਏ ਜੁਰਮਾਨਾ ਤੇ ਅੱਠ ਦਿਨਾਂ ਦੀ ਜੇਲ੍ਹ ਵੀ ਹੋ ਸਕਦੀ ਹੈ।
ਹਿਮਾਚਲ ਪੁਲਿਸ ਨੇ ਅੱਗੇ ਕਿਹਾ ਕਿ ਇਸ ਫੈਸਲੇ ਨੂੰ ਮੰਨਿਆ ਜਾਵੇ ਨਹੀਂ ਤਾਂ ਬਿਨਾਂ ਵਰੰਟ ਗ੍ਰਿਫਤਾਰੀ ਹੋਏਗੀ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਮਾਸਕ ਨਾ ਪਾਉਣ ਦੀ ਗਲਤੀ ਮੰਨ ਲੈਂਦਾ ਹੈ ਤਾਂ ਉਸਦਾ 1 ਹਜਾਰ ਦਾ ਚਲਾਨ ਹੋਵੇਗਾ। ਪੁਲਿਸ ਨੇ ਪੁਲਿਸ ਐਕਟ 2007 ਦੇ ਪ੍ਰਬੰਧਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਹੈ।