ਬੇਹੱਦ ਦਰਦਨਾਕ : ਮਾਂ ਨੇ ਤਿੰਨ ਬੱਚਿਆਂ ਸਣੇ ਪਾਣੀ ਵਾਲੀ ਟੈਂਕੀ ‘ਚ ਮਾਰੀ ਛਾਲ, ਆਪ ਬਚ ਗਈ, ਬੱਚੇ ਸਾਰੇ ਮਰ ਗਏ

0
399

ਨੂਹ: ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਨੂਹ ਬਲਾਕ ਦੇ ਖੇੜਾ ਪਿੰਡ ਵਿੱਚ ਮੰਗਲਵਾਰ ਨੂੰ ਇੱਕ ਔਰਤ ਨੇ ਆਪਣੇ 3 ਬੱਚਿਆਂ ਸਮੇਤ ਘਰ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਦਿੱਤੀ। ਇਸ ਹਾਦਸੇ ‘ਚ 3 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਔਰਤ ਨੂੰ ਮੈਡੀਕਲ ਕਾਲਜ ਨਲਹਾਰ ਵਿਖੇ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਖੇੜਾ ਪਿੰਡ ਦੀ ਔਰਤ ਸਕੂਨਤ ਨੇ ਆਪਣੇ ਤਿੰਨ ਬੱਚਿਆਂ ਸ਼ਬਾਨਾ (10), ਸਾਦ (8) ਅਤੇ 4 ਮਹੀਨੇ ਦੇ ਇਕਰਾਰ ਸਮੇਤ ਘਰ ‘ਚ ਬਣੀ ਪਾਣੀ ਵਾਲੀ ਟੈਂਕੀ ‘ਚ ਛਾਲ ਮਾਰ ਦਿੱਤੀ। ਟੈਂਕੀ ‘ਚ ਡੁੱਬਣ ਸਮੇਂ ਜਦੋਂ ਉਸ ਨੇ ਚੀਕਾਂ ਮਾਰੀਆਂ ਤਾਂ ਗੁਆਂਢੀਆਂ ਨੇ ਆਵਾਜ਼ ਸੁਣੀ। ਜਦੋਂ ਗੁਆਂਢੀਆਂ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਪਾਣੀ ਦੀ ਟੈਂਕੀ ਦੇ ਅੰਦਰ 3 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਔਰਤ ਨੂੰ ਗੰਭੀਰ ਹਾਲਤ ‘ਚ ਬਾਹਰ ਕੱਢ ਕੇ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ।

ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਭਰਤ ਸਿੰਘ ਨੇ ਸ਼ੁਰੂਆਤੀ ਜਾਂਚ ‘ਚ ਦੱਸਿਆ ਕਿ ਔਰਤ ਨੇ ਆਪਣੇ ਬੱਚਿਆਂ ਸਮੇਤ ਘਰ ‘ਚ ਬਣੀ ਪਾਣੀ ਵਾਲੀ ਟੈਂਕੀ ‘ਚ ਛਾਲ ਮਾਰ ਦਿੱਤੀ। ਜਿਸ ਕਾਰਨ ਉਸ ਦੇ ਬੱਚਿਆਂ ਦੀ ਮੌਤ ਹੋ ਗਈ ਪਰ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਔਰਤ ਨੇ ਇਹ ਕਦਮ ਕਿਉਂ ਚੁੱਕਿਆ, ਇਸ ਬਾਰੇ ਪਤਾ ਨਹੀਂ ਲੱਗ ਸਕਿਆ।

ਇਸ ਦੇ ਨਾਲ ਹੀ ਮ੍ਰਿਤਕ ਬੱਚਿਆਂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਲਈ ਦਿੱਲੀ ਗਿਆ ਸੀ। ਦੋ ਬੱਚੇ ਸ਼ਬਾਨਾ (10) ਅਤੇ ਮੁਹੰਮਦ ਸਾਦ (8) ਦਿਮਾਗੀ ਤੌਰ ‘ਤੇ ਕਮਜ਼ੋਰ ਸਨ। ਦੋਵੇਂ ਬੱਚੇ ਖੇਡਦੇ ਹੋਏ ਟੈਂਕੀ ਕੋਲ ਡਿੱਗ ਗਏ। ਇਸ ਤੋਂ ਬਾਅਦ ਬੱਚਿਆਂ ਦੀ ਮਾਂ ਸਕੂਨਤ ਆਪਣਾ ਸੰਤੁਲਨ ਗੁਆ ਬੈਠੀ ਅਤੇ 4 ਮਹੀਨੇ ਦੇ ਬੱਚੇ ਇਕਰਾਰ ਨੂੰ ਗੋਦ ਵਿਚ ਲੈ ਕੇ ਦੋਵਾਂ ਬੱਚਿਆਂ ਨੂੰ ਬਚਾਉਣ ਲਈ ਟੈਂਕੀ ਵਿਚ ਛਾਲ ਮਾਰ ਦਿੱਤੀ।