ਰਾਜਸਥਾਨ, 29 ਅਕਤੂਬਰ| ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ, ਇੱਕ ਹੀ ਪਰਿਵਾਰ ਦੇ 7 ਲੋਕਾਂ ਦੀ ਦਰਦਨਾਕ ਮੋਤ ਹੋ ਗਈ ਹੈ। ਇਹ ਹਾਦਸਾ ਓਵਰਟੇਕ ਕਰਦੇ ਸਮੇਂ ਕਾਰ ਅਤੇ ਟਰੱਕ ਦੀ ਆਹਮੋ-ਸਾਮਣੇ ਟੱਕਰ ਕਾਰਨ ਹੋਇਆ। ਹਦਸੇ ਵਿਚ ਮਾਂ-2 ਪੁੱਤਾਂ, ਦੋ ਨੂੰਹਾਂ, ਪੋਤਾ ਅਤੇ ਪੋਤੀ ਦੀ ਮੌਤ ਹੋ ਗਈ। ਉਥੇ ਹੀ ਗੰਭੀਰ ਜ਼ਖਮੀ ਦੋ ਬੱਚਿਆਂ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਹਨੂਮਾਨਗੜ੍ਹ ਦੇ ਟੌਣ ਥਾਣਾ ਖੇਤਰ ਦੇ ਨੋਰੰਗਦੇਸਰ ਦੇ ਕੋਲ ਸ਼ਨੀਵਾਰ ਰਾਤ ਨੂੰ ਕਾਰ ਅਤੇ ਟਰੱਕ ਵਿੱਚ ਟੱਕਰ ਹੋ ਗਈ। ਹਾਦਸੇ ਦੇ ਬਾਅਦ ਹਾਈਵੇ ‘ਤੇ ਲੰਮਾ ਜਾਮ ਲੱਗਾ ਗਿਆ। ਮਿਲੀ ਜਾਣਕਾਰੀ ਕਾਰਨ ਇਹ ਦਰਦਨਾਕ ਸੜਕ ਹਾਦਸੇ ਵਿੱਚ ਮਰਨੇ ਵਾਲੇ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ।
ਸਮਾਗਮ ਤੋਂ ਵਾਪਸ ਆ ਰਿਹਾ ਸੀ ਪਰਿਵਾਰ
ਪੁਲਿਸ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਹਾਦਸਾ ਸ਼ਨੀਵਾਰ ਰਾਤ ਨੂੰ ਵਾਪਰਿਆ ਹੈ ਜਦੋਂ ਪਰਿਵਾਰ ਇੱਕ ਸਮਾਰੋਹ ਤੋਂ ਘਰ ਵਾਪਸ ਆ ਰਿਹਾ ਸੀ। ਇਸ ਘਟਨਾ ਬਾਰੇ ਐਸਐਚਓ ਵੇਦ ਪਾਲ ਨੇ ਕਿਹਾ ਕਿ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਪਰਮਜੀਤ ਕੌਰ (60), ਖੁਸ਼ਵਿੰਦਰ ਸਿੰਘ, ਉਨ੍ਹਾਂ ਦੀ ਪਤਨੀ ਪਰਮਜੀਤ ਕੌਰ, ਬੇਟਾ ਮਨਜੋਤ ਸਿੰਘ ਅਤੇ ਰਾਮਪਾਲ (36) ਉਨ੍ਹਾਂ ਦੀ ਪਤਨੀ ਰੀਨਾ ਅਤੇ ਬੇਟੀ ਰੀਤਾ ਦੇ ਰੂਪ ਵਿੱਚ ਹੋਈ। ਹੈ।