ਮਨੀਸ਼ਾ ਗੁਲਾਟੀ ਨੂੰ ਦਿੱਤੀ ਐਕਸਟੈਨਸ਼ਨ ਪੰਜਾਬ ਸਰਕਾਰ ਨੇ ਲਈ ਵਾਪਸ, ਨੋਟੀਫਿਕੇਸ਼ਨ ਜਾਰੀ

0
347

ਮੁਹਾਲੀ | ਪੰਜਾਬ ਸਰਕਾਰ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। 

ਜਾਣਕਾਰੀ ਅਨੁਸਾਰ ਮਨੀਸ਼ਾ ਗੁਲਾਟੀ ਨੂੰ 18-9-2020 ਨੂੰ ਦਿੱਤਾ ਐਕਸਟੈਨਸ਼ਨ ਪੰਜਾਬ ਸਰਕਾਰ ਨੇ ਹੁਣ ਵਾਪਸ ਲੈ ਲਿਆ ਹੈ। ਸਰਕਾਰ ਨੇ ਗੁਲਾਟੀ ਨੂੰ ਹਟਾਉਣ ਲਈ ਰਾਹ ਪੱਧਰਾ ਕਰਦਿਆਂ ਹੋਇਆਂ ਮਿਆਦ ਵਿਚ ਵਾਧਾ ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਕੀਤਾ ਸੀ, ਉਹ ਵਾਧਾ ਜਾਰੀ ਕਰਨ ਦੇ ਹੁਕਮ ਵਾਪਸ ਲੈ ਲਏ ਹਨ।

ਕਾਂਗਰਸ ਸਰਕਾਰ ਨੇ 18 ਸਤੰਬਰ 2020 ਨੂੰ ਮਨੀਸ਼ਾ ਗੁਲਾਟੀ ਦੇ ਅਹੁਦੇ ਦੀ ਮਿਆਦ ‘ਚ ਵਾਧਾ ਕੀਤਾ ਸੀ ਪਰ ਹੁਣ 7 ਮਾਰਚ 2023 ਨੂੰ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਵੂਮੈਨ ਤੇ ਚਾਈਲਡ ਵਿਕਾਸ ਮਹਿਕਮੇ ਦੇ ਐਡੀਸ਼ਨਲ ਚੀਫ਼ ਸੈਕਟਰੀ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਰਾਹੀਂ 2020 ਵਾਲੇ ਹੁਕਮ ਵਾਪਸ ਲੈ ਲਏ ਗਏ ਹਨ।

ਵੇਖੋ ਵੀਡੀਓ