ਪੰਜਾਬ ਕੈਬਨਿਟ ਦਾ ਵਿਸਥਾਰ ਜਲਦ, ਅਮਨ ਅਰੋੜਾ ਸਮੇਤ ਇਹ ਚਿਹਰੇ ਹੋ ਸਕਦੇ ਨੇ ਨਵੇਂ ਮੰਤਰੀ

0
266

ਚੰਡੀਗੜ੍ਹ | ਪੰਜਾਬ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਜਲਦ ਹੋਣ ਜਾ ਰਿਹਾ ਹੈ। ਸੋਮਵਾਰ ਜਾਂ ਮੰਗਲਵਾਰ ਨੂੰ 6 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਦੋ ਵਾਰ ਵਿਧਾਇਕ ਬਣਿਆ ਦੇ ਨਾਲ 4 ਹੋਰ ਵਿਧਾਇਕਾਂ ਨੂੰ ਐਡਜਸਟ ਕੀਤਾ ਜਾਵੇਗਾ।

ਅਮਨ ਅਰੋੜਾ, ਪ੍ਰੋ ਬਲਜਿੰਦਰ ਕੌਰ, ਪ੍ਰੋ ਬੁੱਧਰਾਮ ਤੇ ਸਰਬਜੀਤ ਕੌਰ ਮਾਣੂਕੇ ਦਾ ਨਾਂ ਅੱਗੇ ਹੈ। ਇਸਦੇ ਨਾਲ ਹੀ ਡਾ. ਇੰਦਰਬੀਰ ਸਿੰਘ ਨਿੱਜਰ, ਦਲੀਪ ਸਿੰਘ ਗਰੇਵਾਲ ਤੇ ਨਾਲਾ ਮਿੱਤਲ ਦਾ ਨਾਂ ਵੀ ਸ਼ਾਮਲ ਹੈ।

ਦੱਸਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਮੰਤਰੀ ਦੇ ਨਾਂ ਫਾਈਨਲ ਕਰ ਦਿੱਤੇ ਹਨ। ਰਾਜਪਾਲ ਤੋਂ ਸਹੁੰ ਚੁੱਕਣ ਦਾ ਸਮਾਂ ਲੈਣ ਲਈ ਵੀ ਕਹਿ ਦਿੱਤਾ ਹੈ।

ਨਵੇਂ ਮੰਤਰੀਆਂ ਦੇ ਨਾਲ ਕਈ ਵਿਧਾਇਕ ਐਡਜਸਟ ਕੀਤੇ ਜਾਣਗੇ। ਉਹ ਮੰਤਰੀਆਂ ਨਾਲ ਸਲਾਹ-ਮਸ਼ਵਰਾ ਤੇ ਹੋਰ ਕੰਮ ਦੇਖਣਗੇ।