ਹੈਲਥ ਕੌਨਕਲੇਵ ‘ਚ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ Excellence in Ayurvedic Treatment ਅਵਾਰਡ

0
6813

ਚੰਡੀਗੜ੍ਹ/ਬੰਗਾ | ਨਿੱਜੀ ਨਿਊਜ਼ ਚੈਨਲ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਵਲੋਂ ਚੰਡੀਗੜ੍ਹ ਦੇ JW Marriott Hotel ਵਿੱਚ ਕਰਵਾਏ ਹੈਲਥ ਕੌਨਕਲੇਵ ਵਿੱਚ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ ਸਨਮਾਨ ਮਿਲਿਆ ਹੈ। ਦਵਾਈ ਨੂੰ Excellence in Ayurvedic Treatment  ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਅਵਾਰਡ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਰਾਜੀਵ ਸੈਜ਼ਲ ਵਲੋਂ ਦਿੱਤਾ ਗਿਆ। ਨੇਵਲ ਅਮ੍ਰਿਤ ਆਯੁਰਵੈਦਿਕ ਅਤੇ ਹਰਬਲ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਹਰਦੀਪ ਸਿੰਘ ਨੇ ਇਹ ਅਵਾਰਡ ਪ੍ਰਾਪਤ ਕੀਤਾ। ਉਨ੍ਹਾਂ ਦੇ ਨਾਲ ਡਾ. ਸੂਰਜ ਬਾਲੀ, ਸੰਜੀਵ ਕੁਮਾਰ ਅਤੇ ਹਰਜੀਤ ਸਿੰਘ ਵੀ ਮੌਜੂਦ ਸਨ।

ਕੰਪਨੀ ਦੇ ਐਮਡੀ ਹਰਦੀਪ ਸਿੰਘ ਨੇ ਆਪਣਾ ਕਰੀਅਰ ਗਾਇਕ ਦੇ ਤੌਰ ‘ਤੇ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੁਬਈ ਵਿੱਚ ਵੀ ਕਾਰੋਬਾਰ ਕੀਤਾ। ਦੁਬਈ ਤੋਂ ਵਾਪਸ ਆ ਕੇ ਉਨ੍ਹਾਂ ਆਪਣੇ ਦਾਦਾ ਦੇ ਨੁਸਖਿਆਂ ਨਾਲ ਆਯੁਰਵੈਦ ਦੀ ਦੁਨੀਆ ਵਿੱਚ ਪੈਰ ਪਾਇਆ ਅਤੇ ਹੁਣ ਉਨ੍ਹਾਂ ਦੀ ਕੰਪਨੀ ਬ੍ਰਾਂਡ ਬਣ ਚੁੱਕੀ ਹੈ। ਨੇਵਲ ਅੰਮ੍ਰਿਤ ਦਵਾ ਦੀਆਂ ਦੋ ਬੂੰਦਾਂ ਨੂੰ ਸਿਰਫ ਨਾਭੀ ਵਿੱਚ ਪਾਉਣਾ ਹੁੰਦਾ ਹੈ ਤੇ ਇਹ ਸ਼ੂਗਰ, ਬੀਪੀ ਵਰਗੀਆਂ ਸੈਕੜੇ ਬੀਮਾਰੀਆਂ ਉੱਤੇ ਅਸਰ ਕਰਦੀ ਹੈ। ਕੰਪਨੀ ਦਾ ਹੈੱਡਕੁਆਰਟਰ ਬੰਗਾ ਵਿੱਚ ਹੈ ਅਤੇ ਆਨਲਾਈਨ ਕੰਪਨੀ ਦਾ ਕਾਰੋਬਾਰ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ। ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਯੁਰਵੇਦ ਨਾਲ ਦੁਨੀਆ ਵਿੱਚ ਫੈਲੀਆਂ ਬੀਮਾਰੀਆਂ ਨੂੰ ਠੀਕ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੀ ਟੀਮ ਇਸ ਦੇ ਪ੍ਰਚਾਰ-ਪ੍ਰਸਾਰ ਲਈ 24 ਘੰਟੇ ਕੰਮ ਕਰਦੀ ਹੈ।

ਨੇਵਲ ਅੰਮ੍ਰਿਤ ਬਾਰੇ ਐਮਡੀ ਹਰਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨਾਲ ਖਾਸ ਗੱਲਬਾਤ