ਸਕੂਲੀ ਬੱਚਿਆਂ ਨੇ ਕੀਤਾ ਕੁਝ ਅਜਿਹਾ ਦੇਖ ਕੇ ਹਰ ਕੋਈ ਹੋ ਗਿਆ ਭਾਵੁਕ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

0
738

ਬਾਰਾਮੂਲਾ, 28 ਨਵੰਬਰ | ਇਕ ਸਕੂਲ ਦਾ ਇਕ ਭਾਵੁਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਛੋਟੇ-ਛੋਟੇ ਬੱਚੇ ਆਪਣੀ ਮਾਂ ਦਾ ਕਿੰਨਾ ਸਤਿਕਾਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਬਾਰਾਮੂਲਾ ਦੇ ਇੱਕ ਸਕੂਲ ਦੀ ਹੈ।

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਬੱਚੇ ਸਭ ਤੋਂ ਪਹਿਲਾਂ ਕੁਰਸੀਆਂ ‘ਤੇ ਬੈਠੇ ਹਨ ਅਤੇ ਜਿਵੇਂ ਹੀ ਅਧਿਆਪਕ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਰਹੇ ਹਨ, ਹਰ ਬੱਚਾ ਉੱਠ ਕੇ ਆਪਣੀ ਮਾਂ ਦਾ ਹੱਥ ਫੜ ਕੇ ਉਸ ਨੂੰ ਕੁਰਸੀ ‘ਤੇ ਬਿਠਾਉਂਦਾ ਹੈ। ਇਸ ਤੋਂ ਬਾਅਦ ਬੱਚੇ ਬੜੇ ਪਿਆਰ ਨਾਲ ਮਾਂ ਦੇ ਪੈਰ ਧੋਂਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਜਿੱਥੇ ਮਾਵਾਂ ਦੀਆਂ ਅੱਖਾਂ ‘ਚ ਹੰਝੂ ਆ ਗਏ ਅਤੇ ਭਾਵੁਕ ਹੋ ਗਏ, ਉੱਥੇ ਹੀ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਫਿਲਹਾਲ ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।