ਜਲੰਧਰ . ਼਼ਜ਼ਿਲ੍ਹੇ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਦੇ ਸੀਲ ਇਲਾਕਿਆ ਦੇ ਹਰ ਵਿਅਕਤੀ ਦਾ ਕੋਰੋਨਾ ਟੈਸਟ ਹੋਵੇਗਾ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੰਨਟੇਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਤੇ ਬਫ਼ਰ ਜ਼ੋਨਾਂ ਵਿੱਚ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲੋਕਾਂ ਦੇ ਟੈਸਟ ਜਲਦ ਕੀਤੇ ਜਾਣ। ਉਹਨਾਂ ਨੇ ਕਿਹਾ ਕੋਈ ਵੀ ਘਰ ਤੇ ਘਰਾਂ ਦਾ ਇਕ ਵੀ ਮੈਂਬਰ ਬਿਨਾਂ ਟੈਸਟ ਦੇ ਨਹੀਂ ਰਹੇਗਾ। ਉਨ੍ਹਾ ਕਿਹਾ ਕਿ ਸੈਂਪਲ ਲੈਣ ਨਾਲ ਇਸ ਮਹਾਂਮਾਰੀ ਦੇ ਸਹਿ-ਰੋਗੀ ਅਤੇ ਜ਼ਿਆਦਾ ਗੰਭੀਰ ਮਰੀਜ਼ਾਂ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਾ ਸਕੇਗਾ।
ਡੀਸੀ ਨੇ ਦੱਸਿਆ ਕਿ ਸਾਰੇ ਤਿੰਨੋ ਕੋਵਿਡ ਕੇਅਰ ਸੈਂਟਰਾਂ ਨੂੰ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ ਵਿਚ ਹੋਰ ਸੁਧਾਰ ਲਿਆਂਦਾ ਗਿਆ ਹੈ ਤੇ ਕੋਰੋਨਾ ਤੋਂ ਪ੍ਰਭਾਵਿਚ ਲੋਕਾਂ ਦਾ ਇਲਾਜ਼ ਕਰਨ ਵਿਚ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
ਇਨ੍ਹਾਂ ਖੇਤਰਾਂ ਵਿਚ ਹਰੇਕ ਵਿਅਕਤੀ ਦਾ ਟੈਸਟ ਲਿਆ ਜਾਵੇਗਾ
- ਰਾਮ ਨਗਰ (ਇੰਡਸਟਰੀ ਏਰਿਆ)
- ਸੰਤ ਨਗਰ
- ਗੁਰੂਦਵਾਰਾ ਦੁੱਖ ਨਿਵਾਰਣ ਸਾਹਿਬ (ਲੰਮਾ ਪਿੰਡ)
- ਉੱਚ ਸੁਰਾਜ ਗੰਜ
- ਸੰਜੇ ਗਾਂਧੀ ਨਗਰ
- ਬੱਬੂ ਬਾਬੇ ਵਾਲੀ ਗਲੀ (ਭਾਰਗਵ ਕੈਂਪ)
- ਫਤਿਹਪੁਰੀ (ਕਿਸ਼ਨਪੁਰਾ)
- ਮਖਦੂਮਪੁਰਾ
- ਅਮਰ ਨਗਰ (ਕਰਤਾਰਪੁਰ)
- ਰੋਜ ਪਾਰਕ (ਕਰਤਾਰਪੁਰ)