ਚੋਰਾਂ ਨੇ ਰੱਬ ਦਾ ਘਰ ਵੀ ਨਹੀਂ ਬਖਸ਼ਿਆ, ਲੁਧਿਆਣਾ ਦੇ ਗੁਰੂਘਰ ‘ਚੋਂ ਗੋਲਕ ਲੈ ਗਏ ਚੋਰ, CCTV ‘ਚ ਕੈਦ

0
443

ਲੁਧਿਆਣਾ | ਇਥੋਂ ਦੇ ਇਲਾਕੇ ਦੇ ਗੁਰਦੁਆਰੇ ਦੀ ਗੋਲਕ ‘ਤੇ ਚੋਰਾਂ ਨੇ ਹੱਥ ਸਾਫ਼ ਕਰ ਲਿਆ। ਜਦੋਂ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਚੋਰ ਗੁਰੂਘਰ ਅੰਦਰੋਂ ਗੋਲਕ ਚੋਰੀ ਕਰਕੇ ਲੈ ਗਏ।


ਸ਼ਿਕਾਇਤਕਰਤਾ ਗੁਰਪਾਲ ਸਿੰਘ ਨੇ ਦੱਸਿਆ ਕਿ 6 ਫਰਵਰੀ ਨੂੰ ਹੈੱਡ ਗ੍ਰੰਥੀ ਅਜਮੇਰ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਦੁਆਰੇ ਵਿਚ ਚੋਰੀ ਹੋਈ ਹੈ, ਜਦੋਂ ਉਹ ਬਾਕੀ ਮੈਂਬਰਾਂ ਨਾਲ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਕਰੀਬ 2.30 ਵਜੇ 2 ਵਿਅਕਤੀ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦਾ ਤਾਲਾ ਕੱਟ ਕੇ ਅੰਦਰ ਦਾਖਲ ਹੋਏ। ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ। ਫੁਟੇਜ ਦੀ ਮਦਦ ਨਾਲ ਮੁਲਜ਼ਮ ਦੀ ਲੋਕੇਸ਼ਨ ਟਰੇਸ ਕੀਤੀ ਗਈ। ਫਿਲਹਾਲ 2 ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।

ਚੋਰ ਮੁੱਖ ਗੇਟ ਦਾ ਤਾਲਾ ਕੱਟ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ। ਚੋਰਾਂ ਨੇ ਅਨਸਰਾਂ ਨੇ ਬਿਨਾਂ ਕਿਸੇ ਡਰ ਤੋਂ ਰਾਤ ਸਮੇਂ ਗੁਰਦੁਆਰਾ ਸਾਹਿਬ ਦੀ ਗੋਲਕ ਆਸਾਨੀ ਨਾਲ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਸੀਸੀਟੀਵੀ ਦੇਖ ਕੇ ਕਮੇਟੀ ਮੈਂਬਰਾਂ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ। ਪੁਲਿਸ ਨੇ ਇਲਾਕੇ ਵਿਚ ਲੱਗੇ ਹੋਰ ਕੈਮਰਿਆਂ ਦੀ ਵੀ ਜਾਂਚ ਕੀਤੀ, ਜਿਸ ਕਾਰਨ ਮੁਲਜ਼ਮਾਂ ਦਾ ਜਲਦੀ ਪਤਾ ਲੱਗ ਗਿਆ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਾ ਵਾਸੀ ਏਕਤਾ ਕਾਲੋਨੀ ਅਤੇ ਸਾਹਿਲ ਨਾਥ, ਅਮਨ, ਸ਼ੇਖੂ ਵਾਸੀ ਪਿੰਡ ਖੁਵਾਜਕੇ ਵਜੋਂ ਹੋਈ ਹੈ। ਪੁਲਿਸ ਨੇ ਕ੍ਰਿਸ਼ਨ ਅਤੇ ਸਾਹਿਬ ਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।