ਯੂਪੀ| ਆਜ਼ਮਗੜ੍ਹ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੱਤ ਫੇਰਿਆਂ ਤੋਂ ਬਾਅਦ ਲਾੜੇ ਨੇ ਕੁੜੀ ਦੀਆਂ ਸਹੇਲੀਆਂ ਨੂੰ ਕੁਝ ਅਜਿਹਾ ਕਿਹਾ ਕਿ ਹੰਗਾਮਾ ਮਚ ਗਿਆ। ਜਦੋਂ ਲਾੜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਰਿਸ਼ਤਾ ਤੋੜ ਦਿੱਤਾ। ਦਰਅਸਲ, ਬਰਦਾਹ ਦੇ ਇਕ ਪਿੰਡ ‘ਚ ਫੇਰੇ ਵੀ ਹੋ ਗਏ ਇਸ ਮਗਰੋਂ ਲਾੜੇ ਨੇ ਗਾਲ੍ਹਾਂ ਕੱਢ ਦਿੱਤੀਆਂ, ਜਿਸ ਕਰਕੇ ਕੁੜੀ ਨੇ ਵਿਆਹ ਤੋੜ ਦਿੱਤਾ।
ਲਾੜਾ 200 ਰੁਪਏ ਦੇਣ ‘ਤੇ ਔਰਤਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ। ਕੁੜੀ ਵਾਲਿਆਂ ਨੇ ਲਾੜੇ, ਉਸ ਦੇ ਪਰਿਵਾਰ ਤੇ ਬਰਾਤੀਆਂ ਨੂੰ ਬੰਧਕ ਬਣਾ ਲਿਆ। ਥਾਣੇ ਵਿੱਚ ਚਾਰ ਘੰਟੇ ਚੱਲੀ ਪੰਚਾਇਤ ਮਗਰੋਂ ਮੁੰਡੇ ਵਾਲਿਆਂ ਨੇ ਛੇ ਲੱਖ ਰੁਪਏ ਦਿੱਤੇ ਅਤੇ ਇਸ ਮਗਰੋਂ ਰਿਸ਼ਤਾ ਖ਼ਤਮ ਕਰ ਲਿਆ ਗਿਆ।
ਬਰਦਾਹ ਥਾਣਾ ਇੰਚਾਰਜ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਜੌਨਪੁਰ ਦੇ ਲਾਈਨ ਬਾਜ਼ਾਰ ਦੇ ਵਜੀਦਪੁਰ ਦੱਖਣ ਪਿੰਡ ਵਾਸੀ ਧਰਮਿੰਦਰ ਪੁੱਤਰ ਹੀਰਾਲਾਲ ਦੀ ਬਰਾਤ ਸ਼ਨੀਵਾਰ ਸ਼ਾਮ ਬਰਦਾਹ ਦੇ ਇਕ ਪਿੰਡ ‘ਚ ਆਈ ਸੀ। ਜੈਮਾਲਾ ਆਦਿ ਪ੍ਰੋਗਰਾਮ ਸ਼ਾਂਤੀ ਨਾਲ ਹੋ ਗਏ। ਦੇਰ ਰਾਤ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ।
ਐਤਵਾਰ ਦੀ ਸਵੇਰ ਫੇਰੇ ਹੋਣ ਮਗਰੋਂ ਲਾੜੇ ਨੂੰ ਕੁੜੀ ਦੀਆਂ ਸਹੇਲੀਆਂ, ਰਿਸ਼ਤੇਦਾਰ ਔਰਤਾਂ ਗੱਲਬਾਤ ਕਰਦੇ ਹੋਏ ਸ਼ਗਨ ਦੇਣ ਲੱਗੀਆਂ। ਇਸ ਦੌਰਾਨ ਇੱਕ ਔਰਤ ਨੇ ਦੋ ਸੌ ਰੁਪਏ ਦਿੱਤੇ। ਇਸ ‘ਤੇ ਲਾੜਾ ਨਾਰਾਜ਼ ਹੋ ਗਿਆ ਤੇ ਨੋਟ ਔਰਤ ਦੇ ਉਪਰ ਸੁੱਟ ਦਿੱਤੇ ਤੇ ਗਾਲ੍ਹਾਂ ਕੱਢਣ ਲੱਗਾ।
ਉਸ ਦੇ ਵਤੀਰੇ ਨਾਲ ਸਾਰੇ ਰਿਸ਼ਤੇਦਾਰ ਹੈਰਾਨ ਹੋ ਗਏ। ਕੁੜੀ ਨੇ ਇਹ ਵੇਖ ਕੇ ਗੁੱਸੇ ਵਿੱਚ ਆ ਕੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਕੁੜੀ ਵਾਲਿਆਂ ਨੇ ਲਾੜੇ, ਉਸ ਦੇ ਪਰਿਵਾਰ ਵਾਲਿਆਂ ਤੇ ਬਰਾਤੀਆਂ ਨੂੰ ਬੰਧਕ ਬਣਾ ਲਿਆ। ਪੁਲਿਸ ਦੋਵੇਂ ਧਿਰਾਂ ਨੂੰ ਦੁਪਹਿਰ ਇੱਕ ਵਜੇ ਥਾਣੇ ਲੈ ਕੇ ਗਈ। ਕਰੀਬ ਚਾਰ ਘੰਟੇ ਤੱਕ ਚਲੀ ਪੰਚਾਇਤ ਮਗਰੋਂ ਮੁੰਡੇ ਵਾਲੇ ਨੇ 5.80 ਲੱਖ ਰੁਪਏ ਦਿੱਤੇ। ਇਸ ਮਗਰੋਂ ਦੋਵੇਂ ਪੱਖਾਂ ਨੇ ਸਹਿਮਤੀ ਨਾਲ ਰਿਸ਼ਤਾ ਖਤਮ ਕਰ ਲਿਆ।
ਪਿੰਡ ਵਾਲਿਆਂ ਦਾ ਕਹਿਣਆ ਹੈ ਕਿ ਲਾੜਾ 200 ਰੁਪਏ ਸ਼ਗਨ ਦੇਣ ‘ਤੇ ਕਹਿਣ ਲੱਗਾ ਦੇਣਾ ਹੈ ਤਾਂ ਦੋ ਹਜ਼ਾਰ, ਪੰਜ ਹਜ਼ਾਰ ਦਿਓ। ਸੌ-ਦੋ ਸੌ ਰੁਪਏ ਦੀ ਕੀ ਗਿਣਤੀ ਹੈ। ਮਹਿਲਾ ਰਿਸ਼ਤੇਦਾਰਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਵੇਖ ਕੇ ਲਾੜੀ ਨਾਰਾਜ਼ ਹੋ ਗਈ। ਉਸ ਨੇ ਕਿਹਾ ਕਿ ਜਦੋਂ ਸਾਡੇ ਘਰ ‘ਚ ਹੀ ਇਸ ਤਰ੍ਹਾਂ ਦਾ ਵਤੀਰਾ ਕਰ ਰਿਹਾ ਹੈ ਤਾਂ ਆਪਣੇ ਘਰ ਲਿਜਾ ਕੇ ਮੇਰੇ ਨਾਲ ਕੀ ਕਰੇਗਾ।